Advertisement
ਵੱਡੀ ਖ਼ਬਰ
ਹੁਣ ਟੈਕਸੀ ਚਾਲਕਾਂ ਵੱਲੋਂ ਵੀ ਅੰਦੋਲਨ ਦਾ ਐਲਾਨ
ਸਰਕਾਰ ਦੀਆਂ ਨੀਤੀਆਂ ਤੋਂ ਦੁਖੀ ਹੋਏ ਟੈਕਸੀ ਚਾਲਕ
22 ਫਰਵਰੀ ਤੋਂ ਜੰਤਰ-ਮੰਤਰ ਦਿੱਲੀ ਤੋਂ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ
ਦੇਸ਼ ਭਰ ਦੇ ਟੈਕਸੀ ਚਾਲਕ ਲੈਣਗੇ ਹਿੱਸਾ
ਨਵੀਂ ਦਿੱਲੀ, 21 ਫਰਵਰੀ(ਵਿਸ਼ਵ ਵਾਰਤਾ)- ਟੈਕਸੀ ਚਾਲਕ ਐਸੋਸੀਏਸ਼ਨਾਂ ਦੇ ਸੰਯੁਕਤ ਮੋਰਚੇ ਨੇ ਕੇਂਦਰ ਸਰਕਾਰ ਦੀਆਂ ਗਲਤ ਨੀਤੀਆਂ ਖਿਲਾਫ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ। ਮੋਰਚੇ ਦੇ ਬੁਲਾਰੇ ਨੇ ਦੱਸਿਆ ਕਿ ਟੈਕਸੀ ਚਾਲਕ 22 ਫਰਵਰੀ ਤੋਂ ਜੰਤਰ-ਮੰਤਰ ਦਿੱਲੀ ਵਿਖੇ ਭਾਰੀ ਰੋਸ ਪ੍ਰਦਰਸ਼ਨ ਅਤੇ ਧਰਨਾ ਦੇਣਗੇ ਜੋ ਕਿ ਦੁਪਹਿਰ 12 ਵਜੇ ਤੋਂ ਲੈ ਕੇ 4 ਵਜੇ ਤੱਕ ਚੱਲੇਗਾ। ਉਹਨਾਂ ਨੇ ਕਿਹਾ ਕਿ ਜਿਥੇ ਸਰਕਾਰ ਟੈਕਸਾਂ ਵਿੱਚ ਭਾਰੀ ਵਾਧਾ ਕਰ ਰਹੀ ਹੈ ਉਥੇ ਤੇਲ ਦੀਆਂ ਕੀਮਤਾਂ ਵੀ ਅਸਮਾਨੀ ਚੜ ਗਈਆਂ ਹਨ। ਇਸ ਦੌਰਾਨ ਟੈਕਸੀ ਚਾਲਕ ਜੋ ਕਿ ਕੋਰੋਨਾ ਕਾਰਨ ਪਹਿਲਾਂ ਹੀ ਭਾਰੀ ਘਾਟੇ ਵਿੱਚ ਚੱਲ ਰਹੇ ਹਨ, ਦਾ ਟੈਕਸੀ ਚਲਾਉਣਾ ਦੁਭਰ ਹੋ ਗਿਆ ਹੈ।