ਨਰਿੰਦਰ ਤੋਮਰ ਅੰਦੋਲਨ ਦੀਆਂ ਭੀੜਾਂ ਦਾ ਇਤਿਹਾਸ ਫਰੋਲਣ; ਜਥੇਦਾਰ ਬ੍ਰਹਮਪੁਰਾ
ਕਿਸਾਨ,ਮਜ਼ਦੂਰ ਮੁਲਕ ਦਾ ਅਨਮੋਲ ਗਹਿਣਾ ਹੁੰਦੇ ਹਨ ; ਜਥੇਦਾਰ ਬ੍ਰਹਮਪੁਰਾ
ਮੋਦੀ ਸਰਕਾਰ ਨੇ ਦੇਸ਼ ਦੇ ਅੰਨਦਾਤੇ ਨੂੰ ਸੜਕਾਂ ਤੇ ਰੁਲਣ ਲਈ ਮਜ਼ਬੂਰ ਕੀਤਾ ; ਰਣਜੀਤ ਸਿੰਘ ਬ੍ਰਹਮਪੁਰਾ
ਅੰਮਿ੍ਰਤਸਰ 23 ਫਰਵਰੀ ( ਵਿਸ਼ਵ ਵਾਰਤਾ) ਕੇਦਰੀ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਕਿਸੇ ਵੀ ਵੱਡੇ ਅੰਦੋਲਨ ਜਾਂ ਮੁਲਕ ਦਾ ਇਤਿਹਾਸ ਫਰੋਲ ਲੈਣ ਅੱਜ ਤੱਕ ਭੀੜਾਂ ਨੇ ਹੀ ਅੰਦੋਲਨਾਂ ਨੂੰ ਜਿੱਤਾਂ ਦਵਾਉਣ ਦੇ ਨਾਲ ਨਾਲ ਸਰਕਾਰਾਂ ਬਣਾਈਆਂ ਹਨ । ਤੋਮਰ ਨੂੰ ਆਪਣੇ ਰੁਤਬੇ ਦਾ ਅਹਿਸਾਸ ਹੋਣਾ ਚਾਹੀਦਾ ਹੈ ਕਿ ਉਹ ਕਿਸ ਅਹੁਦੇ ਤੇ ਬੈਠੇ ਹਨ । ਕਰੀਬ 15 ਕਰੋੜ ਤੋ ਵੱਧ ਦੇਸ਼ ਚ ਕਿਸਾਨ ਖੇਤੀ ਕਰਦੇ ਹਨ । ਤੋਮਰ ਨੇ ਕਿਸਾਨਾਂ ਵੱਲੋ ਕੀਤੀ ਗਈ ਰੈਲੀ ਤੇ ਕਿਹਾ ਸੀ ਕਿ ਭੀੜ ਕਾਨੂੰਨ ਰੱਦ ਨਹੀ ਕਰਵਾ ਸਕਦੀ ,ਜਿਸ ਦੀ ਸ਼੍ਰੋਮਣੀ ਅਕਾਲੀ ਦਲ ( ਟਕਸਾਲੀ ) ਦੇ ਪ੍ਰਧਾਨ ਸ ਰਣਜੀਤ ਸਿੰਘ ਬ੍ਰਹਮਪੁਰਾ ਨੇ ਤਿੱਖੇ ਸ਼ਬਦਾਂ ਚ ਆਲੋਚਨਾ ਕਰਦਿਆਂ ਕਿਹਾ ਕਿ ਕਿਸਾਨ,ਮਜ਼ਦੂਰ ਮੁਲਕ ਦਾ ਅਨਮੋਲ ਗਹਿਣਾ ਹੁੰਦੇ ਹਨ । ਕਿਸਾਨ ਜੋ ਨਾ ਤਾਂ ਰਾਤ ਦੇਖਦੇ ਹਨ ਨਾ ਝੱਖੜ, ਕਹਿਰ ਦੀ ਸਰਦੀ ਵੀ ਅੰਨਦਾਤਾ ਨੂੰ ਰੋਕ ਨਹੀ ਸਕਦੀ । ਕਾਲੇ ਖੇਤੀ ਕਾਨੂੰਨਾਂ ਬਾਰੇ ਸ ਬ੍ਰਹਮਪੁਰਾ ਬੋਲਦਿਆਂ ਕਿਹਾ ਕਿ ਮੋਦੀ ਸਰਕਾਰ ਨੂੰ ਹਰ ਹਾਲਤ ਚ ਇਹ ਕਾਨੂੰਨ ਵਾਪਸ ਲੈਣੇ ਪੈਣਗੇ । ਕੇਦਰ ਦੀ ਮੋਦੀ ਹਕੂਮਤ ਨਿਸ਼ਾਨੇ ਤੇ ਲੈਦਿਆਂ ਕਿਹਾ ਕਿ ਉਹ ਸਭ ਵਹਿਮ ਭਰਮਾਂ ਨੂੰ ਭੁੱਲ ਜਾਣ ਕਿ ਕਿਸਾਨ ,ਮਜਦੂਰ ਖਾਲੀ ਹੱਥ ਜਾਣਗੇ , ਸ ਬ੍ਰਹਮਪੁਰਾ ਨੇ ਦਿ੍ਰੜ ਵਿਸ਼ਵਾਸ਼ ਨਾਲ ਕਿਹਾ ਕਿ ਹੁਣ ਅੰਨਦਾਤਾ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਾ ਕੇ ਹੀ ਘਰਾਂ ਨੂੰ ਜਾਣਗੇ । ਕਿਸਾਨੀ ਘੋਲ ਨੂੰ ਬਦਨਾਮ ਕਰਨ ਲਈ ਤਾਂ ਮੋਦੀ ਨੇ ਪਹਿਲਾਂ ਹੀ ਕੋਈ ਕਸਰ ਨਹੀ ਛੱਡੀ ਭਾਵੇ ਉਹ ਸ਼ਬਦੀ ਟਿੱਪਣੀਆਂ ਹੋਣ ਜਾਂ ਗੈਰ-ਲੋਕਤੰਤਰੀ ਚਾਲਾਂ । ਸ ਬ੍ਰਹਮਪੁਰਾ ਸਪੱਸ਼ਟ ਕੀਤਾ ਕਿ ਕਹਿਰ ਦੀ ਸਰਦੀ ਤਾਂ ਕਿਸਾਨਾਂ ਨੇ ਪਹਿਲਾਂ ਹੀ ਝੱਲ ਲਈ ਹੁਣ ਗਰਮੀ ਚ ਵੀ ਅੰਦੋਲਨ ਪਹਿਲਾਂ ਵਾਂਗ ਹੀ ਭੱਖੇਗਾ । ਖੇਤੀ ਮੰਤਰੀ ਲਗਾਤਾਰ ਬੋਲ ਰਹੇ ਹਨ ਕਿ ਸਾਡੀ ਸਰਕਾਰ ਕਿਸਾਨ ਸੰਗਠਨਾਂ ਨਾਲ ਗੱਲਬਾਤ ਲਈ ਤਿਆਰ ਹੈ। ਸ ਬ੍ਰਹਮਪੁਰਾ ਕਿਹਾ ਕਿ ਕਰੀਬ 11 ਗੇੜਾਂ ਦੀ ਮੀਟਿੰਗਾਂ ਬੇਸਿੱਟਾ ਰਹੀਆਂ ਹਨ ਤੇ ਆਖਰੀ ਬੈਠਕ ਚ ਮੋਦੀ ਸਰਕਾਰ ਦੇ ਵਜੀਰ ਹੀ ਕਿਸਾਨਾਂ ਨਾਲ ਹੋ ਰਹੀ ਗੱਲਬਾਤ ਤੋ ਉੱਠ ਕੇ ਗਏ ਸਨ । ਇਸ ਲਈ ਬੇਤੁਕੇ ਬਿਆਨਬਾਜੀ ਤੋ ਚੰਗਾ ਇਹੀ ਹੈ ਕਿ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਮੋਦੀ ਸਰਕਾਰ ਪਹਿਲਾਂ ਪਹਿਲ ਕਰੇ । ਦੇਸ਼ ਚ ਬਣ ਰਹੇ ਅਸ਼ਾਂਤ ਹਲਾਤਾਂ ਨੂੰ ਕਾਬੂੂ ਕਰਨ ਲਈ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਨਰਿੰਦਰ ਮੋਦੀ ।