ਤੀਸਰਾ ਟੈਸਟ ਮੈਚ ;ਪਹਿਲਾ ਦਿਨ,ਦੂਜਾ ਸੈਸ਼ਨ

Advertisement

ਕ੍ਰਿਕਟ

 ਤੀਸਰਾ ਟੈਸਟ ਮੈਚ ;ਪਹਿਲਾ ਦਿਨ,ਦੂਜਾ ਸੈਸ਼ਨ

ਭਾਰਤੀ ਸਪਿਨਰਾਂ ਨੇ ਇੰਗਲੈਂਡ ਦੀ ਕੀਤੀ ਹਾਲਤ ਪਤਲੀ

ਇੰਗਲੈਂਡ ਦੀਆਂ 6ਵਿਕਟਾਂ ਡਿੱਗੀਆਂ

 

ਮੋਟੇਰਾ(ਅਹਿਮਦਾਬਾਦ)-24 ਫਰਵਰੀ(ਵਿਸ਼ਵ ਵਾਰਤਾ)-ਦੁਨੀਆਂ ਦੇ  ਸਭ ਤੋਂ ਵੱਡੇ ਨਰਿੰਦਰ ਮੋਦੀ ਸਟੇਡੀਅਮ ਵਿਖੇ ਭਾਰਤ ਅਤੇ ਇੰਗਲੈਂਡ ਵਿਚਕਾਰ ਚੱਲ ਰਹੇ ਤੀਸਰੇ ਟੈਸਟ ਮੈਚ ਦੇ ਪਹਿਲੇ ਦਿਨ ਦੀ ਦੂਸਰੇ ਸੈਸ਼ਨ ਦੌਰਾਨ ਇੰਗਲੈਂਡ ਦੀਆਂ 81 ਦੌੜਾਂ ਤੇ 6 ਵਿਕਟਾਂ ਡਿੱਗ ਚੁੱਕੀਆਂ ਹਨ। ਭਾਰਤੀ ਸਪਿਨਰਾਂ ਰਵੀਚੰਦਰਨ ਅਸ਼ਵਿਨ ਅਤੇ ਅਕਸਰ ਪਟੇਲ ਨੇ ਇੰਗਲੈਂਡ ਦੇ ਬੱਲੇਬਾਜ਼ਾਂ ਉਤੇ ਪੂਰੀ ਤਰ੍ਹਾਂ ਆਪਣਾ ਪ੍ਰਭਾਵ ਬਣਾਇਆ ਹੋਇਆ ਹੈ।ਗੁਲਾਬੀ ਗੇਂਦ ਨਾਲ ਖੇਡ ਰਹੇ ਦਿਨ-ਰਾਤ ਦੇ ਇਸ ਮੈਚ ਵਿੱਚ ਅਕਸਰ ਪਟੇਲ ਨੇ ਤਿੰਨ , ਰਵੀ ਚੰਦਰਨ ਅਸ਼ਵਿਨ ਨੇ ਦੋ ਜਦ ਕਿ ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ ਨੇ ਇਕ ਵਿਕਟ ਲੈ ਕੇ ਇੰਗਲੈਂਡ ਦੇ ਮੋਹਰੀ ਬੱਲੇਬਾਜ਼ਾਂ ਨੂੰ ਪਵੇਲੀਅਨ ਭੇਜ ਕੇ ਭਾਰਤ ਦਾ ਹੱਥ ਉਪਰ ਕਰ ਦਿੱਤਾ ਹੈ।ਤੇਜ਼ ਗੇਂਦਬਾਜ ਇਸ਼ਾਂਤ ਸ਼ਰਮਾ ਜੋ ਕਿ ਆਪਣਾ 100ਵਾਂ ਟੈਸਟ ਮੈਚ ਖੇਡ ਰਹੇ ਹਨ ਨੇ ਸਲਾਮੀ ਬੱਲੇਬਾਜ਼ ਨੂੰ ਆਊਟ ਕਰਕੇ ਇੰਗਲੈਂਡ ਖਿਲਾਫ ਪਹਿਲੀ ਸ਼ਰੂਆਤ ਕੀਤੀ ਸੀ।