ਇੰਡੋਨੇਸ਼ੀਆ ਵਿੱਚ ਆਇਆ ਭੂਚਾਲ

Advertisement

ਇੰਡੋਨੇਸ਼ੀਆ ਵਿੱਚ ਆਇਆ ਭੂਚਾਲ

ਜਾਨ-ਮਾਲ ਦਾ ਹੋਇਆ ਨੁਕਸਾਨ

ਚੰਡੀਗੜ੍ਹ, 12 ਅਪ੍ਰੈਲ(ਵਿਸ਼ਵ ਵਾਰਤਾ ਡੈਸਕ)- ਇੰਡੋਨੇਸ਼ੀਆ ਦੇ ਪੂਰਬੀ ਜਾਵਾ ਪ੍ਰਾਂਤ ਵਿੱਚ ਭੂਚਾਲ ਆਉਣ ਕਾਰਨ ਅੱਠ ਲੋਕਾਂ ਦੀ ਮੌਤ ਹੋ ਚੁੱਕੀ ਹੈ। ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ਤੇ 6.1 ਦਰਜ ਕੀਤੀ ਗਈ ਹੈ। ਇਸ ਦੀ ਜਾਣਕਾਰੀ ਰਾਸ਼ਟਰੀ ਬਿਪਤਾ ਪ੍ਰਬੰਧਨ ਨੇ ਦਿੱਤੀ ਹੈ। ਇਸ ਦੇ ਦੱਸਿਆ ਜਾ ਰਿਹਾ ਹੈ ਕਿ ਸਿਹਤ ਅਤੇ ਸਿੱਖਿਆ ਕੇਂਦਰਾਂ, ਧਾਰਮਿਕ ਸਥਾਨ, ਕੰਮਕਾਜ਼ ਵਾਲੇ ਸਥਾਨਾਂ ਦੇ ਨਾਲ-ਨਾਲ ਸਰਵਜਨਿਕ ਇਮਾਰਤਾਂ ਦਾ ਵੀ ਭਾਰੀ ਨੁਕਸਾਨ ਹੋਇਆ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ  ਬੇਘਰ ਹੋਏ ਲੋਕਾਂ ਦੇ ਰਹਿਣ ਅਤੇ ਖਾਣ –ਪੀਣ ਦੀ ਵਿਵਸਥਾ ਕੀਤੀ ਜਾ ਰਹੀ ਹੈ। ਇਸ ਭੂਚਾਲ ਦਾ ਕੇਂਦਰ ਮਲੰਗ ਜ਼ਿਲ੍ਹੇ ਦੇ ਕੇਪਾਜ਼ੇਨ ਤੋਂ 96 ਕਿਲੋਮੀਟਰ ਦੂਰ ਦੱਖਣ ਵਿੱਚ 80 ਕਿਲੋਮੀਟਰ ਦੀ ਗਹਿਰਾਈ ਤੇ ਸਥਿਤ ਸੀ।