ਹਾਂਗ ਕਾਂਗ ਨੇ ਭਾਰਤ ਦੀਆਂ ਉਡਾਣਾਂ ਤੇ ਲਗਾਈ ਰੋਕ

Advertisement
ਹਾਂਗ ਕਾਂਗ ਨੇ ਭਾਰਤ ਦੀਆਂ ਉਡਾਣਾਂ ਤੇ ਲਗਾਈ ਰੋਕ

ਕੋਰੋਨਾ ਦੇ ਵੱਧਦੇ ਕੇਸਾਂ ਕਾਰਨ ਲਿਆ ਗਿਆ ਇਹ ਫੈਸਲਾ

ਜਾਣੋ ਕਦੋਂ ਤੱਕ ਰਹੇਗੀ  ਉਡਾਣਾਂ ਤੇ ਪਾਬੰਦੀ

flash2

ਚੰਡੀਗੜ੍ਹ, 19 ਅਪ੍ਰੈਲ(ਵਿਸ਼ਵ ਵਾਰਤਾ)  ਹਾਂਗ ਕਾਂਗ ਨੇ ਭਾਰਤ ਆਉਣ ਅਤੇ ਆਉਣ ਵਾਲੀਆਂ ਸਾਰੀਆਂ ਉਡਾਣਾਂ ਤੇ ਰੋਕ ਲਗਾ ਦਿੱਤੀ ਹੈ। ਇਹ ਰੋਕ 14 ਦਿਨਾਂ ਤੱਕ ਰਹੇਗੀ। ਇਹ ਫੈਸਲਾ ਦੇਸ਼ ਵਿਚ ਕੋਰੋਨਾ ਦੇ ਵਧ ਰਹੇ ਕੇਸਾਂ ਦੇ ਕਾਰਨ ਲਿਆ ਗਿਆ ਹੈ। ਉਡਾਣਾਂ ਤੇ ਰੋਕ 20 ਅਪ੍ਰੈਲ ਤੋਂ 3 ਮਈ ਤੱਕ ਰਹੇਗੀ। ਹਾਂਗ ਕਾਂਗ ਨੇ ਭਾਰਤ ਤੋਂ ਇਲਾਵਾ ਪਾਕਿਸਤਾਨ ਅਤੇ ਫਿਲੀਪੀਨਜ਼ ਦੀਆਂ ਉਡਾਣਾਂ ਤੇ ਵੀ ਰੋਕ ਲਾਗੂ ਕੀਤੀ ਹੈ। ਸਰਕਾਰ ਨੇ ਐਤਵਾਰ ਨੂੰ ਇਹ ਬਿਆਨ ਜਾਰੀ ਕਰਕੇ ਇਹ ਜਾਣਕਾਰੀ ਦਿੱਤੀ।ਸਰਕਾਰ ਨੇ ਕਿਹਾ ਕਿ ਪਿਛਲੇ ਸੱਤ ਦਿਨਾਂ ਵਿਚ ਇਨ੍ਹਾਂ ਤਿੰਨਾਂ ਦੇਸ਼ਾਂ ਤੋਂ 5 ਜਾਂ ਵਧੇਰੇ ਲੋਕ ਆਏ ਹਨ, ਜਿਸ ਵਿਚ ਕੋਰੋਨਾ ਦਾ ਮਿਊਟੇਟ ਵਾਇਰਸ ਪਾਇਆ ਗਿਆ ਹੈ। ਇਸ ਕਾਰਨ ਇਹ ਫੈਸਲਾ ਲਿਆ ਗਿਆ ਹੈ।