ਚੇਨਈ ਸੁਪਰ  ਕਿੰਗਜ਼ ਨੇ ਮਾਰੀ ਬਾਜ਼ੀ, 45 ਰਨਾਂ ਨਾਲ ਜਿੱਤਿਆ ਅੱਜ ਦਾ ਮੁਕਾਬਲਾ

Advertisement

IPL 2021 : ਆਈਪੀਐਲ ਮੈਚ 12 ਵਾਂ

ਚੇਨਈ ਸੁਪਰ  ਕਿੰਗਜ਼ ਨੇ ਮਾਰੀ ਬਾਜ਼ੀ, 45 ਰਨਾਂ ਨਾਲ ਜਿੱਤਿਆ ਅੱਜ ਦਾ ਮੁਕਾਬਲਾ

ਚੇਨਈ ਸੁਪਰ ਕਿੰਗਜ਼ ਅਤੇ ਰਾਜਸਥਾਨ ਰਾਇਲਜ਼ ਵਿਚਕਾਰ ਸੀ ਟੱਕਰ

ਚੰਡੀਗੜ੍ਹ, 19ਅਪ੍ਰੈਲ(ਵਿਸ਼ਵ ਵਾਰਤਾ)- ਵਿਸ਼ਵ  ਦੀ ਸਭ ਤੋਂ ਮਜ਼ਹੂਰ ਕ੍ਰਿਕਟ ਲੀਗ ਇੰਡੀਅਨ ਪ੍ਰੀਮੀਅਰ ਲੀਗ ਦਾ 14ਵਾਂ ਸੀਜ਼ਨ ਚੱਲ ਰਿਹਾ ਹੈ। ਅੱਜ ਚੇਨਈ ਸੁਪਰ ਕਿੰਗਜ਼ ਤੇ ਰਾਜਸਥਾਨ ਰਾਇਲਜ਼ ਦਾ ਮੁਕਾਬਲਾ ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿੱਚ ਖੇਡਿਆ ਗਿਆ। ਮਹਿੰਦਰ ਸਿੰਘ ਧੋਨੀ ਦੀ ਅਗਵਾਈ ਵਾਲੀ ਟੀਮ ਚੇਨਈ ਸੁਪਰ ਕਿੰਗਜ਼ ਨੇ ਅੱਜ ਦਾ ਮੁਕਾਬਲਾ ਆਪਣੇ ਨਾਮ ਕਰ ਲਿਆ। ਦੋਵੇਂ ਟੀਮਾਂ ਇਕ-ਦੂਜੇ ਨੂੰ ਮਾਤ ਦੇਣ ਲਈ ਮੈਦਾਨ ਵਿੱਚ ਉਤਰੀਆਂ ਸਨ। ਚੇਨੱਈ ਸੁਪਰ ਕਿੰਗਜ਼ ਨੇ ਰਾਜਸਥਾਨ ਰਾਇਲਜ਼ ਨੂੰ 189 ਦਾ ਟਿੱਚਾ ਦਿੱਤਾ ਸੀ। ਪਰ  ਰਾਜਸਥਾਨ ਰਾਇਲਜ਼ ਟੀਮ 143/9 ਰਨ ਹੀ ਬਣਾ ਸਕੀ।