ਲਾਕਡਾਊਨ ਦੀ ਵਜ੍ਹਾ ਨਾਲ ਦਿੱਲੀ ਤੋਂ ਘਰ ਪਰਤ ਰਹੇ ਸੀ ਪਰਵਾਸੀ, ਬੱਸ ਹੋਈ ਹਾਦਸੇ ਦਾ ਸ਼ਿਕਾਰ

Advertisement

ਲਾਕਡਾਊਨ ਦੀ ਵਜ੍ਹਾ ਨਾਲ ਦਿੱਲੀ ਤੋਂ ਘਰ ਪਰਤ ਰਹੇ ਸੀ ਪਰਵਾਸੀ, ਬੱਸ ਹੋਈ ਹਾਦਸੇ ਦਾ ਸ਼ਿਕਾਰ

ਤਿੰਨ ਲੋਕਾਂ ਦੀ ਗਈ ਜਾਨ, ਕਈ ਹੋਏ ਜਖਮੀ

ਨਵੀਂ ਦਿੱਲੀ, 20ਅਪ੍ਰੈਲ(ਵਿਸ਼ਵ ਵਾਰਤਾ)- ਦੇਸ਼ ਵਿੱਚ ਕੋਰੋਨਾ ਦੇ ਵੱਧ  ਰਹੇ ਪ੍ਰਕੋਪ ਨੂੰ ਦੇਖਦੇ ਹੋਏ ਰਾਜ ਸਰਕਾਰਾਂ ਨੇ ਰਾਜਾਂ ਵਿੱਚ ਲਾਕਡਾਊਨ ਲਾਗੂ ਕੀਤੇ ਹੋਏ ਹਨ। ਇਸ ਸਮੇਂ ਇਹ ਖ਼ਬਰ ਸਾਹਮਣੇ ਆਈ ਹੈ ਕਿ ਪਰਵਾਸੀ ਲੋਕ ਜੋ ਕੋਰੋਨਾ ਤੋਂ ਬਚਣ ਅਤੇ ਲਾਕਡਾਊਨ ਦੀ ਵਜ੍ਹਾ ਨਾਲ ਆਪਣੇ ਘਰ ਨੂੰ ਪਰਤ ਰਹੇ ਸਨ ਉਹ ਇਕ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ ।ਇਹ ਹਾਦਸਾ ਮੱਧ ਪ੍ਰਦੇਸ਼ ਦੇ ਗਵਾਲੀਅਰ ਜ਼ਿਲੇ ਵਿੱਚ ਵਾਪਰਿਆ ਹੈ। ਜਿਥੇ ਪ੍ਰਵਾਸੀ ਲੋਕਾਂ ਦੀ ਭਰੀ ਹੋਈ ਬੱਸ ਪਲਟ  ਗਈ ਅਤੇ ਇਸ ਹਾਦਸੇ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਕਈ ਲੋਕ ਜਖਮੀ ਹੋ ਗਏ ਹਨ। ਰੇਸਕਿਊ ਆਪਰੇਸ਼ਨ ਜਾਰੀ ਹੈ, ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਜਾ ਰਿਹਾ ਹੈ। ਮੌਕੇ ਤੇ ਪਹੁੰਚੀ ਪੁਲਿਸ ਦਾ ਕਹਿਣਾ ਹੈ ਕਿ ਬੱਸ ਦੀ ਸਪੀਡ ਤੇਜ਼ ਹੋਣ ਕਾਰਨ ਇਹ ਹਾਦਸਾ ਵਾਪਰਿਆ ਹੈ।