ਦੇਸ਼ ਵਿੱਚ ਕੋਰੋਨਾ ਦੀ ਦੂਜੀ ਲਹਿਰ ਨੇ ਮਚਾਇਆ ਕਹਿਰ

Advertisement

ਦੇਸ਼ ਵਿੱਚ ਕੋਰੋਨਾ ਦੀ ਦੂਜੀ ਲਹਿਰ ਨੇ ਮਚਾਇਆ ਕਹਿਰ

 ਇੱਕ ਦਿਨ ਵਿੱਚ ਰਿਕਾਰਡ ਤੋੜ ਸਾਢੇ 3 ਲੱਖ ਤੋਂ ਜਿਆਦਾ ਨਵੇਂ ਮਾਮਲੇ ਆਏ ਸਾਹਮਣੇ

ਦੇਸ਼ ਵਿੱਚ ਫ਼ਿਲਹਾਲ 28 ਲੱਖ ਤੋਂ ਜਿਆਦਾ ਐਕਟਿਵ ਮਾਮਲੇ

ਦਿੱਲੀ,26 ਅਪ੍ਰੈਲ (ਵਿਸ਼ਵ ਵਾਰਤਾ)- ਕੋਰੋਨਾ ਵਾਇਰਸ ਦਾ ਕਹਿਰ ਦੇਸ਼ ਵਿੱਚ ਲਗਾਤਾਰ ਜਾਰੀ ਹੈ, ਹੁਣ ਵਾਇਰਸ ਦੀ ਦੂਜੀ ਲਹਿਰ ਨੇ ਪੂਰੀ ਰਫ਼ਤਾਰ ਫੜੀ ਹੋਈ ਹੈ। ਬੀਤੇ 24 ਘੰਟਿਆਂ ਵਿੱਚ ਕੋਰੋਨਾ ਦੇ ਸਾਢੇ 3 ਲੱਖ ਤੋਂ ਵੀ ਵੱਧ ਮਾਮਲੇ ਸਾਹਮਣੇ ਆਏ ਹਨ,ਜੋ ਕਿ ਕਿਸੇ ਵੀ ਦੇਸ਼ ਵਿੱਚ ਇੱਕ ਹੀ ਦਿਨ ਆਏ ਮਾਮਲਿਆਂ ਦੀ ਸਭ ਤੋਂ ਵੱਡੀ ਗਿਣਤੀ ਹੈ।

ਦੇਸ਼ ਵਿੱਚ ਫ਼ਿਲਹਾਲ 28 ਲੱਖ ਤੋਂ ਜਿਆਦਾ ਐਕਟਿਵ ਮਾਮਲੇ ਹਨ। ਇਸ ਦੇ ਨਾਲ ਹੀ 2,688 ਲੋਕਾਂ ਦੀ ਮੌਤ ਦੇ ਕਾਰਨ ਇਸ ਮਹਾਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ 1,94,998 ਹੋ ਗਈ ਹੈ। ਨਵੇਂ ਆਏ ਮਾਮਲਿਆਂ ਦੇ ਨਾਲ ਹੁਣ ਤੱਕ 1,73,04,308 ਲੋਕ ਵਾਇਰਸ ਤੋਂ ਪ੍ਰਭਾਵਿਤ ਹੋ ਚੁੱਕੇ ਹਨ।