ਐਮਪੀ ਤਨਮਨਜੀਤ ਸਿੰਘ ਢੇਸੀ ਨੇ ਭਾਰਤ ਵਿਚ ਕੋਵਿਡ ਨਾਲ ਮਰ ਰਹੇ ਲੋਕਾਂ ਦੀ ਮਦਦ ਲਈ UK ਦੀ ਪਾਰਲੀਮੈਂਟ ਵਿੱਚ ਚੁੱਕਿਆ ਸਵਾਲ

Advertisement

ਐਮਪੀ ਤਨਮਨਜੀਤ ਸਿੰਘ ਢੇਸੀ ਨੇ ਭਾਰਤ ਵਿਚ ਕੋਵਿਡ ਨਾਲ ਮਰ ਰਹੇ ਲੋਕਾਂ ਦੀ ਮਦਦ ਲਈ UK ਦੀ ਪਾਰਲੀਮੈਂਟ ਵਿੱਚ ਚੁੱਕਿਆ ਸਵਾਲ

UK ਸਰਕਾਰ ਕਰੇਗੀ ਭਾਰਤ ਦੀ ਹਰ ਸੰਭਵ ਸਹਾਇਤਾ

ਲੰਡਨ ,29ਅਪ੍ਰੈਲ(ਵਿਸ਼ਵ ਵਾਰਤਾ) -ਬਰਤਾਨਵੀ ਸੰਸਦ ਵਿੱਚ ਮੈਂਬਰ ਪਾਰਲੀਮੈਂਟ ਸ. ਤਨਮਨਜੀਤ ਸਿੰਘ ਢੇਸੀ ਨੇ ਭਾਰਤ ਵਿਚ ਤੇਜ਼ੀ ਨਾਲ ਵਧ ਰਹੇ ਕੋਵਿਡ ਦੇ ਮਾਮਲਿਆਂ ਤੇ ਚਿੰਤਾ ਜ਼ਾਹਰ ਕੀਤੀ ਹੈ। ਉਹਨਾਂ ਨੇ ਪਾਰਲੀਮੈਂਟ ਵਿੱਚ ਬੋਲਦਿਆਂ ਕਿਹਾ ਕਿ ਸਾਡੇ ਬਹੁਤ ਸਾਰੇ ਲੋਕ ਭਾਰਤ ਵਿਚ ਆਪਣੇ ਸਕੇ-ਸਬੰਧੀਆਂ ਬਾਰੇ ਬਹੁਤ ਚਿੰਤਤ ਹਨ, ਓਥੇ ਆਕਸੀਜਨ ਦੀ ਤੋਟ ਕਾਰਨ ਲੋਕ ਸੜਕਾਂ ‘ਤੇ ਮਰ ਰਹੇ ਹਨ।ਇਹ ਭਿਆਨਕ ਦ੍ਰਿਸ਼ ਦੇਖ ਕੇ ਕਾਫੀ ਲੋਕ ਜਿਨ੍ਹਾਂ ਦੇ ਸਕੇ- ਸਬੰਧੀ ਬਰਤਾਨੀਆ ਵਿਚ ਰਹਿੰਦੇ ਹਨ ਉਹ ਕਾਫ਼ੀ ਘਬਰਾ ਗਏ ਹਨ। ਭਾਰਤ ਵਿਚ ਵਿਸ਼ਵ ਪੱਧਰ ‘ਤੇ ਹੁਣ ਤੱਕ ਦੇ ਸਭ ਤੋਂ ਵੱਧ ਕੋਵਿਡ ਕੇਸ ਦਰਜ ਕੀਤੇ ਗਏ ਹਨ। ਇਸ ਲਈ ਯੂਕੇ ਸਰਕਾਰ ਨੂੰ ਚਾਹੀਦਾ ਹੈ ਕਿ ਉਹਨਾਂ ਭਾਰਤੀਆਂ ਦੀ ਮੁਸ਼ਕਲ ਦੀ ਘੜੀ ਵਿਚ ਅਗਵਾਈ ਕਰੇ ਅਤੇ ਉਨ੍ਹਾਂ ਦੀ ਮਦਦ ਕਰਨ ਲਈ ਯੋਗ ਕਦਮ ਉਠਾਵੇ।
ਇਸ ਸਵਾਲ ਦੇ ਜਵਾਬ ਵਿੱਚ ਸਰਕਾਰ ਦਾ ਪੱਖ ਰੱਖਦਿਆਂ ਸੰਸਦ ਦੇ ਸਪੀਕਰ ਨੇ ਤਨਮਨਜੀਤ ਸਿੰਘ ਢੇਸੀ ਦੇ ਇਸ ਸਵਾਲ ਦੀ ਸਹਾਰਨਾ ਕੀਤੀ ਅਤੇ ਕਿਹਾ ਕਿ ਢੇਸੀ ਵੱਲੋਂ ਜੋ ਸਵਾਲ ਉਠਾਇਆ ਗਿਆ ਹੈ ਉਹ ਬਹੁਤ ਹੀ ਜਾਇਜ਼ ਹੈ ਅਤੇ ਭਰੋਸਾ ਦਿੱਤਾ ਕਿ ਭਾਰਤ ਨਾਲ ਪੁਰਾਣੀ ਮਿੱਤਰਤਾ ਹੋਣ ਕਰਕੇ ਯੂਕੇ ਵੱਲੋਂ ਭਾਰਤ ਸਰਕਾਰ ਦੀ ਹਰ ਸੰਭਵ ਸਹਾਇਤਾ ਕੀਤੀ ਜਾਵੇਗੀ।