ਵਰਲਡ ਟੈਸਟ ਚੈਂਪਿਅਨਸ਼ਿਪ ਲਈ ਅੱਜ ਹੋ ਸਕਦਾ ਹੈ ਟੀਮ ਇੰਡੀਆ ਦਾ ਐਲਾਨ

Advertisement

ਵਰਲਡ ਟੈਸਟ ਚੈਂਪਿਅਨਸ਼ਿਪ ਲਈ ਅੱਜ ਹੋ ਸਕਦਾ ਹੈ ਟੀਮ ਇੰਡੀਆ ਦਾ ਐਲਾਨ

ਚੰਡੀਗੜ੍ਹ 7 ਮਈ(ਵਿਸ਼ਵ ਵਾਰਤਾ) ਭਾਰਤੀ ਕ੍ਰਿਕਟ ਕੰਟਰੋਲ ਬੋਰਡ ਚਾਰ ਮਹੀਨੇ ਲੰਬੇ ਇੰਗਲੈਂਡ ਦੌਰੇ ਲਈ ਟੀਮ ਦਾ ਐਲਾਨ ਕਰਨ ਲਈ ਤੈਆਰ ਹੈ। ਮੀਡੀਆ ਰਿਪੋਰਟਾਂ ਅਨੁਸਾਰ ਇੰਗਲੈਂਡ ਦੇ ਖਿਲਾਫ ਟੈਸਟ ਦੇ ਨਾਲ ਨਾਲ ਵਿਸ਼ਵ ਟੈਸਟ ਚੈਂਪਿਅਨਸ਼ਿਪ ਦੇ ਫਾਇਨਲ ਲਈ ਵੀ ਅੱਜ ਹੀ ਇੱਕ ਵੱਡੀ ਟੀਮ ਦਾ ਐਲਾਨ ਹੋ ਸਕਦਾ ਹੈ। ਵਿਸ਼ਵ ਟੈਸਟ ਚੈਂਪਿਅਨਸ਼ਿਪ ਦਾ ਫਾਇਨਲ ਮੁਕਾਬਲਾ 18 ਜੂਨ ਤੋਂ 22 ਜੂਨ ਤੱਕ ਭਾਰਤ ਅਤੇ ਨਿਊਜ਼ੀਲੈਂਡ ਵਿਚਕਾਰ ਸਾਊਥੈਂਪਟਨ ਵਿੱਚ ਖੇਲਿਆ ਜਾਵੇਗਾ। ਭਾਰਤੀ ਟੀਮ ਹੁਣ ਆਈਸੀਸੀ ਦੀ ਟੈਸਟ ਰੈਕਿੰਗ ਵਿੱਚ ਨੰਬਰ 1 ਤੇ ਹੈ ਅਤੇ ਨਿਊਜ਼ੀਲੈਂਡ ਦੀ ਟੀਮ ਦੂਜੇ ਨੰਬਰ ਤੇ ਹੈ।