ਵਰਲਡ ਟੈਸਟ ਚੈਂਪੀਅਨਸ਼ਿਪ ਲਈ ਭਾਰਤੀ ਟੀਮ ਦਾ ਐਲਾਨ

Advertisement

ਵਰਲਡ ਟੈਸਟ ਚੈਂਪੀਅਨਸ਼ਿਪ ਲਈ ਭਾਰਤੀ ਟੀਮ ਦਾ ਐਲਾਨ

ਚੰਡੀਗੜ੍ਹ 8 ਮਈ (ਵਿਸ਼ਵ ਵਾਰਤਾ) ਭਾਰਤੀ ਕ੍ਰਿਕਟ ਕੰਟਰੋਲ ਬੋਰਡ ਵੱਲੋਂ ਜੂਨ ਵਿੱਚ ਹੋਣ ਵਾਲੇ ਆਈ.ਸੀ.ਸੀ ਵਰਲਡ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਮੈਚ ਅਤੇ ਇੰਗਲੈਂਡ ਖ਼ਿਲਾਫ਼ ਪੰਜ ਮੈਚਾਂ ਦੀ ਟੈਸਟ ਸੀਰੀਜ਼ ਲਈ ਟੀਮ ਇੰਡੀਆ ਦਾ ਐਲਾਨ ਕਰ ਦਿੱਤਾ ਗਿਆ ਹੈ। ਬੀ.ਸੀ.ਸੀ.ਆਈ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ। ਚੋਣਕਰਤਾਵਾਂ ਵੱਲੋਂ ਚਾਰ ਓਪਨਰ- ਰੋਹਿਤ ਸ਼ਰਮਾ, ਸ਼ੁਭਮਨ ਗਿੱਲ, ਕੇ ਐਲ ਰਾਹੁਲ ਅਤੇ ਮਯੰਕ ਅਗਰਵਾਲ ਨੂੰ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ। ਕੇਐਲ ਰਾਹੁਲ ਦੀ ਹਾਲ ਹੀ ਵਿੱਚ ਅਪੈਂਡਿਕਸ ਸਰਜਰੀ ਹੋਈ ਹੈ। ਜੇਕਰ ਉਹ ਦੌਰੇ ਦੀ ਸ਼ੁਰੂਆਤ ਤੱਕ ਫਿੱਟ ਹੋ ਜਾਂਦੇ ਹਨ, ਤਾਂ ਉਸ ਨੂੰ ਟੀਮ ਵਿਚ ਜਗ੍ਹਾ ਮਿਲੇਗੀ।ਮਿਡਲ ਆਰਡਰ ਵਿੱਚ ਚੇਤੇਸ਼ਵਰ ਪੁਜਾਰਾ, ਕਪਤਾਨ ਵਿਰਾਟ ਕੋਹਲੀ, ਉਪ ਕਪਤਾਨ ਅਜਿੰਕਿਆ ਰਹਾਣੇ ਅਤੇ ਹਨੁਮਾ ਵਿਹਾਰੀ ਨੂੰ ਸ਼ਾਮਿਲ ਕੀਤਾ ਗਿਆ ਹੈ, ਜਿਨ੍ਹਾਂ ਨੂੰ ਹੈਮਸਟ੍ਰਿੰਗ ਦੀ ਸੱਟ ਕਾਰਨ ਇੰਗਲੈਂਡ ਖਿਲਾਫ ਘਰੇਲੂ ਸੀਰੀਜ਼ ਤੋਂ ਬਾਹਰ ਕਰ ਦਿੱਤਾ ਗਿਆ ਹੈ। ਵਿਕਟਕੀਪਰ ਦੇ ਤੌਰ ‘ਤੇ ਰਿਸ਼ਭ ਪੰਤ ਪਹਿਲੀ ਪਸੰਦ ਹੋਣਗੇ। ਜਦੋਂਕਿ ਸਾਹਾ, ਰਾਹੁਲ ਦੀ ਤਰ੍ਹਾਂ, ਫਿਟਨੈੱਸ ਕਲੀਅਰੈਂਸ ਅਧੀਨ ਹੈ। ਆਰ ਅਸ਼ਵਿਨ ਅਤੇ ਰਵਿੰਦਰ ਜਡੇਜਾ ਸਪਿਨ ਗੇਂਦਬਾਜ਼ੀ ਵਿਭਾਗ ਦੀ ਅਗਵਾਈ ਕਰਨਗੇ । ਉਨ੍ਹਾਂ ਤੋਂ ਇਲਾਵਾ ਅਕਸ਼ਰ ਪਟੇਲ ਅਤੇ ਵਾਸ਼ਿੰਗਟਨ ਸੁੰਦਰ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਜਦਕਿ ਕੁਲਦੀਪ ਯਾਦਵ ਨੂੰ ਜਗ੍ਹਾ ਨਹੀਂ ਮਿਲੀ ਹੈ। ਤੇਜ਼ ਗੇਂਦਬਾਜ਼ੀ ਦੀ ਜ਼ਿੰਮੇਵਾਰੀ ਮੁਹੰਮਦ ਸ਼ੰਮੀ, ਇਸ਼ਾਂਤ ਸ਼ਰਮਾ, ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ, ਸ਼ਾਰਦੂਲ ਠਾਕੁਰ ਅਤੇ ਉਮੇਸ਼ ਯਾਦਵ ਦੇ ਹੱਥ ਹੋਵੇਗੀ। ਇਸ ਤੋਂ ਇਲਾਵਾ ਅਭਿਮਨਿਯੂ ਈਸਵਰਨ, ਪ੍ਰਸਿੱਧ ਕ੍ਰਿਸ਼ਣਾ, ਅਰਜਨ ਨਾਗਵਾਸਵਾਲਾ ਅਤੇ ਆਵੇਸ਼ ਖਾਨ ਦੇ ਰੂਪ ਵਿਚ ਚਾਰ ਸਟੈਂਡਬਾਏ ਖਿਡਾਰੀ ਸ਼ਾਮਲ ਕੀਤੇ ਹਨ।