ਕਾਬੁਲ ਵਿੱਚ ਸਕੂਲ ਦੇ ਬਾਹਰ ਹੋਇਆ ਬੰਬ ਧਮਾਕਾ

Advertisement

ਕਾਬੁਲ ਵਿੱਚ ਸਕੂਲ ਦੇ ਬਾਹਰ ਹੋਇਆ ਬੰਬ ਧਮਾਕਾ

55 ਲੋਕਾਂ ਦੀ ਹੋਈ ਮੌਤ

150 ਤੋਂ ਵਧੇਰੇ ਗੰਭੀਰ ਜ਼ਖਮੀ

ਚੰਡੀਗੜ੍ਹ, 9ਮਈ(ਵਿਸ਼ਵ ਵਾਰਤਾ)- ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲਤ ਦੇ ਸ਼ੀਆ ਬਹੁਲ ਪੱਛਮੀ ਹਿੱਸੇ ਵਿੱਚ ਸ਼ਨੀਵਾਰ ਨੂੰ ਇੱਕ ਸਕੂਲ ਦੇ ਨੇੜੇ ਹੋਏ ਬੰਬ ਧਮਾਕੇ ਵਿੱਚ ਘੱਟੋ-ਘੱਟ 55 ਲੋਕਾਂ ਦੀ ਮੌਤ ਹੋ ਗਈ ਇਸ ਤੋਂ ਇਲਾਵਾ 150 ਤੋਂ ਵੱਧ ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਮਿਲੀ ਹੈ। ਇਹਨਾਂ ਵਿੱਚ ਜ਼ਿਆਦਾਤਰ ਔਰਤਾਂ ਸ਼ਾਮਿਲ ਹਨ।

ਤਾਲਿਬਾਨ ਨੇ ਨਾਗਰਿਕਾਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਹਮਲੇ ਦੀ ਨਿੰਦਾ ਕੀਤੀ ਹੈ ਅਤੇ ਇਸ ਵਿੱਚ ਆਪਣਾ ਹੱਥ ਹੋਣ ਤੋਂ ਇਨਕਾਰ ਕੀਤਾ ਹੈ । ਗ੍ਰਹਿ ਮੰਤਰਾਲੇ ਦੇ ਬੁਲਾਰੇ ਤਾਰਿਕ ਅਰੀਯਾਨ ਨੇ ਦੱਸਿਆ ਕਿ ਜ਼ਖਮੀਆਂ ਨੂੰ ਸ਼ੀਆ ਦੇ ਪ੍ਰਭਾਵਸ਼ਾਲੀ ਦਸਤ-ਏ-ਬਾਰਚੀ ਖੇਤਰ ਵਿੱਚ ਸਥਿਤ ਸੈਯਦ-ਅਲ-ਸ਼ਾਹਦਾ ਸਕੂਲ ਨੇੜੇ ਹੋਏ ਧਮਾਕੇ ਦੇ ਸਥਾਨ ਤੋਂ ਐਂਬੂਲੈਂਸ ਰਾਹੀਂ ਜ਼ਖਮੀਆਂ ਨੂੰ ਬਾਹਰ ਕੱਢਿਆ ਗਿਆ। ਚਸ਼ਮਦੀਦਾਂ ਅਨੁਸਾਰ ਇਹ ਇੱਕ ਕਾਰ ਬੰਬ ਧਮਾਕਾ ਸੀ ਅਤੇ ਹਮਲੇ ਦੀ ਤੀਵਰਤਾ ਨੂੰ ਦੇਖਦੇ ਹੋਏ ਇਹ ਅੰਦਾਜਾ ਲਗਾਇਆ ਜਾ ਰਿਹਾ ਹੈ ਕਿ ਮ੍ਰਿਤਕਾਂ ਦੀ ਗਿਣਤੀ ਵੱਧ ਸਕਦੀ ਹੈ। ਫਿਲਹਾਲ ਇਸ ਮਾਮਲੇ ਵਿੱਚ ਕਿਸੇ ਵੀ ਸੰਗਠਨ ਵੱਲੋਂ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਗਈ ਹੈ।