ਅਮਿਤਾਭ ਬੱਚਨ  ਨੇ ਸਿੱਖ ਕੌਮ ਦੀ ਸੇਵਾ-ਭਾਵਨਾ ਦੀ ਕੀਤੀ ਸ਼ਲਾਘਾ, ਕਿਹਾ- ਸਿੱਖਾਂ ਦੀ ਸੇਵਾ ਨੂੰ ਸਲਾਮ

Advertisement

ਅਮਿਤਾਭ ਬੱਚਨ  ਨੇ ਸਿੱਖ ਕੌਮ ਦੀ ਸੇਵਾ-ਭਾਵਨਾ ਦੀ ਕੀਤੀ ਸ਼ਲਾਘਾ, ਕਿਹਾ- ਸਿੱਖਾਂ ਦੀ ਸੇਵਾ ਨੂੰ ਸਲਾਮ

ਕੋਵਿਡ ਕੇਅਰ  ਸੈਂਟਰ ਨੂੰ ਦਿੱਤਾ 2 ਕਰੋੜ ਦਾ ਦਾਨ

ਚੰਡੀਗੜ੍ਹ, 9ਮਈ (ਵਿਸ਼ਵ ਵਾਰਤਾ)- ਬਾਲੀਵੁੱਡ ਜਗਤ ਦੇ ਮੈਗਾਸਟਾਰ ਅਮਿਤਾਭ ਬੱਚਨ ਨੇ ਸਿੱਖ ਕੌਮ ਦੀ ਸੇਵਾ-ਭਾਵਨਾ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ “ਸਿੱਖਾਂ ਦੀ ਸੇਵਾ ਨੂੰ ਸਲਾਮ ”।  ਕੋਵਿਡ ਦੇ ਇਸ ਦੌਰ ਵਿੱਚ ਕੋਵਿਡ -19 ਨਾਲ ਪ੍ਰਭਾਵਿਤ ਮਰੀਜਾਂ ਦੀ ਮੱਦਦ ਕਰ ਰਹੇ ਸਿੱਖ ਕੇਅਰ ਸੈਂਟਰਾਂ ਦੇ ਜ਼ਜਬੇ ਨੂੰ ਸਲਾਮ ਕੀਤਾ ਹੈ। ਇਸ ਦੇ ਨਾਲ ਹੀ ਅਮਿਤਾਭ ਬੱਚਨ ਨੇ ਸ਼੍ਰੀ ਗੁਰੂ ਤੇਗ਼ ਬਹਾਦਰ ਜੀ ਕੋਵਿਡ ਕੇਅਰ ਸੈਂਟਰ ਨੂੰ 2 ਕਰੋੜ ਰੁਪਏ ਦਾ ਦਾਨ ਦਿੱਤਾ ਹੈ।