ਚੰਡੀਗੜ ਵਿੱਚ ਵਧ ਰਹੇ ਕੋਰੋਨਾ ਕੇਸਾਂ ਦੇ ਮੱਦੇਨਜ਼ਰ ਵਾੱਰ ਰੂਮ ਦਾ ਵੱਡਾ ਫੈਸਲਾ

Advertisement

ਚੰਡੀਗੜ ਵਿੱਚ ਵਧ ਰਹੇ ਕੋਰੋਨਾ ਕੇਸਾਂ ਦੇ ਮੱਦੇਨਜ਼ਰ ਵਾੱਰ ਰੂਮ ਦਾ ਵੱਡਾ ਫੈਸਲਾ

ਰਾਤ ਦਾ ਕਰਫਿਊ ਇੱਕ ਹਫ਼ਤੇ ਲਈ ਵਧਿਆ 

ਦਿਨ ਵੇਲੇ ਆਵਾਜਾਈ ਤੇ  ਨਹੀਂ ਹੋਵੇਗੀ ਕੋਈ ਰੋਕ

ਪ੍ਰਸ਼ਾਸਨ ਵੱਲੋਂ ਲਗਾਈਆਂ ਹੋਰ ਪਾਬੰਦੀਆਂ ਲਾਗੂ ਰਹਿਣਗੀਆਂ

ਚੰਡੀਗੜ੍ਹ,10 ਮਈ(ਵਿਸ਼ਵ ਵਾਰਤਾ): ਚੰਡੀਗੜ੍ਹ ਵਿਚ ਵਧ ਰਹੇ ਕੋਰੋਨਾ ਦੇ ਕੇਸਾਂ ਦੇ ਮੱਦੇਨਜ਼ਰ ਅੱਜ ਵਾੱਰ ਰੂਮ ਦੀ ਬੈਠਕ ਵਿਚ ਇਹ ਫੈਸਲਾ ਲਿਆ ਗਿਆ ਕਿ ਸੋਮਵਾਰ ਨੂੰ ਤਾਲਾਬੰਦੀ ਨਹੀਂ ਹੈ ਪਰ ਰਾਤ ਦਾ ਕਰਫਿਊ ਇਕ ਹਫ਼ਤੇ ਹੋਰ ਵਧਾ ਦਿੱਤਾ ਗਿਆ ਹੈ।ਕਰਫਿਊ ਸ਼ਾਮ 6 ਵਜੇ ਤੋਂ ਸਵੇਰੇ 5 ਵਜੇ ਤੱਕ ਲਾਗੂ ਰਹੇਗਾ ਇਸ ਤੋਂ ਇਲਾਵਾ ਹੁਣ ਵਿਆਹ ਵਿਚ ਡੀਸੀ ਦੀ ਇਜਾਜ਼ਤ ਨਾਲ 20 ਅਤੇ ਅੰਤਿਮ ਸੰਸਕਾਰ ਵਿਚ 10 ਲੋਕ ਸ਼ਾਮਿਲ ਹੋ ਸਕਣਗੇ।ਇਹ ਫੈਸਲਾ ਸੋਮਵਾਰ ਨੂੰ ਚੰਡੀਗੜ੍ਹ ਦੇ ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਦੀ ਅਗਵਾਈ ਵਾਲੀ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਹੋਈ ਵਾੱਰ ਰੂਮ ਦੀ ਮੀਟਿੰਗ ਵਿੱਚ ਲਿਆ ਗਿਆ ਹੈ।ਦਿਨ ਵੇਲੇ ਆਵਾਜਾਈ ‘ਤੇ ਕੋਈ ਰੋਕ ਨਹੀਂ ਹੋਵੇਗੀ, ਪਰ ਪ੍ਰਸ਼ਾਸਨ ਦੁਆਰਾ ਲਗਾਈਆਂ ਗਈਆਂ ਹੋਰ ਪਾਬੰਦੀਆਂ ਲਾਗੂ ਰਹਿਣਗੀਆਂ। ਹਾਲਾਂਕਿ ਗੈਰ ਜ਼ਰੂਰੀ ਚੀਜ਼ਾਂ ਨਾਲ ਸਬੰਧਤ ਦੁਕਾਨਾਂ ਬੰਦ ਰਹਿਣਗੀਆਂ, ਪਰ ਰੈਸਟੋਰੈਂਟਾਂ ਵਿਚ ਬੈਠਣ ਅਤੇ ਖਾਣ ਪੀਣ ਦੀਆਂ ਥਾਵਾਂ ਤੇ  ਇਕੱਠ ਕਰਨ ਦੀ ਕੋਈ ਸਹੂਲਤ ਨਹੀਂ ਹੋਵੇਗੀ।