ਹੁਣ ਅਮਰੀਕਾ ’ਚ 12-15 ਸਾਲ ਦੇ ਬੱਚਿਆਂ ਨੂੰ ਵੀ ਲੱਗੇਗੀ ਕੋਰੋਨਾ ਵੈਕਸੀਨ

Advertisement

ਹੁਣ ਅਮਰੀਕਾ ’ਚ 12-15 ਸਾਲ ਦੇ ਬੱਚਿਆਂ ਨੂੰ ਵੀ ਲੱਗੇਗੀ ਕੋਰੋਨਾ ਵੈਕਸੀਨ

Pfizer ਵੈਕਸੀਨ ਨੂੰ ਮਿਲੀ ਮਨਜ਼ੂਰੀ

ਚੰਡੀਗੜ੍ਹ, 11ਮਈ(ਵਿਸ਼ਵ ਵਾਰਤਾ)-ਅਮਰੀਕਾ ਵਿੱਚ ਹੁਣ ਕੋਰੋਨਾ ਵੈਕਸੀਨ ਬੱਚਿਆਂ ਨੂੰ ਵੀ ਲਗਾਈ ਜਾਵੇਗੀ।ਇਹ ਖ਼ਬਰ ਮਿਲੀ ਹੈ ਕਿ ਅਮਰੀਕਾ ਵਿੱਚ  Pfizer ਦੀ ਕੋਵਿਡ ਵੈਕਸੀਨ 12 ਸਾਲ ਤੱਕ ਦੇ ਬੱਚੇ ਨੂੰ ਵੀ ਲਗਾਈ ਜਾਵੇਗੀ। ਰਿਪੋਰਟਾਂ ਅਨੁਸਾਰ ਇਸ ਦੀ ਸ਼ੁਰੂਆਤ 13 ਮਈ ਤੋਂ ਹੋ ਸਕਦੀ ਹੈ। ਅਮਰੀਕੀ ਰੈਗੂਲੇਟਰਾਂ ਨੇ ਇਸ ਸਬੰਧ ਵਿੱਚ ਲੋੜੀਂਦੀ ਪ੍ਰਵਾਨਗੀ ਦੇ ਦਿੱਤੀ ਹੈ। ਬੱਚਿਆਂ ਦਾ ਟੀਕਾਕਰਨ ਸ਼ੁਰੂ ਹੋਣ ਤੋਂ ਬਾਅਦ ਮੰਨਿਆ ਜਾ ਰਿਹਾ ਹੈ ਕਿ ਹੁਣ ਉਹ ਦੁਬਾਰਾ ਸਕੂਲ ਜਾ ਸਕਣਗੇ।ਦੁਨੀਆ ਭਰ ਵਿੱਚ ਲਗਾਏ ਜਾ ਰਹੇ ਜ਼ਿਆਦਾਤਰ COVID-19 ਟੀਕੇ ਸਿਰਫ ਬਾਲਗਾਂ ਲਈ ਅਧਿਕਾਰਤ ਹਨ। Pfizer ਦੇ ਟੀਕੇ ਦੀ ਵਰਤੋਂ ਬਹੁਤ ਸਾਰੇ ਦੇਸ਼ਾਂ ਵਿੱਚ 16 ਸਾਲ ਤੋਂ ਘੱਟ ਉਮਰ ਦੇ ਕਿਸ਼ੋਰਾਂ ਲਈ ਵਰਤੀ ਜਾ ਰਹੀ ਹੈ। 2,000 ਤੋਂ ਵੱਧ ਅਮਰੀਕੀ ਵਾਲੰਟੀਅਰਾਂ ‘ਤੇ ਕੀਤੇ ਗਏ ਟ੍ਰਾਇਲ ਦੇ ਅਧਾਰ ਤੇ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਨੇ ਕਿਹਾ ਕਿ Pfizer ਵੈਕਸੀਨ ਸੁਰੱਖਿਅਤ ਹੈ ਅਤੇ 12 ਤੋਂ 15 ਸਾਲ ਦੀ ਉਮਰ ਦੇ ਬੱਚਿਆਂ ਨੂੰ ਸੁਰੱਖਿਆ ਪ੍ਰਦਾਨ ਕਰਦੀ ਹੈ।