ਦਿੱਲੀ ਦੇ ਨਿੱਜੀ ਸਕੂਲ ਨੇ ਕੀਤੀ ਅਨੋਖੀ ਪਹਿਲ

Advertisement

ਦਿੱਲੀ ਦੇ ਨਿੱਜੀ ਸਕੂਲ ਨੇ ਕੀਤੀ ਅਨੋਖੀ ਪਹਿਲ

ਸਕੂਲ  ਆਡੀਟੋਰੀਅਮ ਨੂੰ ਕੋਰੋਨਾ ਕੇਅਰ ਸੈਂਟਰ ਵਿੱਚ ਕੀਤਾ ਤਬਦੀਲ

 

ਚੰਡੀਗੜ੍ਹ, 11 ਮਈ(ਵਿਸ਼ਵ ਵਾਰਤਾ) ਦੇਸ਼ ਵਿੱਚ ਕੋਰੋਨਾ ਦੀ ਸੁਨਾਮੀ ਰੁਕਣ ਦਾ ਨਾਂ ਨਹੀਂ ਲੈ ਰਹੀ।ਇਸਦੇ  ਚਲਦੇ ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਲੋਕਾਂ ਨੂੰ ਕੋਰੋਨਾ ਪੀੜਤਾਂ ਦੇ ਇਲਾਜ ਲਈ ਬੈੱਡਾਂ ਦੀ ਘਾਟ ਨਾਲ ਜੂਝਣਾ ਪੈ ਰਿਹਾ ਹੈ। ਇਸ ਸਥਿਤੀ  ਨੂੰ ਦੇਖਦਿਆਂ ਦਿੱਲੀ ਦੇ ਇੱਕ ਨਿੱਜੀ ਸਕੂਲ ਨੇ ਅਨੋਖੀ ਪਹਿਲ ਕਰਦਿਆਂ ਆਪਣੇ ਆਡੀਟੋਰੀਅਮ ਨੂੰ ਇੱਕ ਕੋਰੋਨਾ ਕੇਅਰ ਸੈਂਟਰ ਵਿੱਚ ਤਬਦੀਲ ਕਰ ਦਿੱਤਾ ਹੈ। ਦੁਆਰਕਾ ਵਿੱਚ ਸਥਿਤ ਮਾਉਂਟ ਕਾਰਮੇਲ ਸਕੂਲ ਦਿੱਲੀ ਦਾ ਪਹਿਲਾ ਪ੍ਰਾਈਵੇਟ ਸਕੂਲ ਹੈ ਜਿਸ ਨੇ ਇਕ ਆਪਣੇ ਆਡੀਟੋਰੀਅਮ ਵਿੱਚ 40 ਬੈੱਡਾਂ ਦਾ ਕੋਰੋਨਾ ਕੇਅਰ ਸੈਂਟਰ ਤਿਆਰ ਕੀਤਾ ਹੈ । ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਸੋਮਵਾਰ ਨੂੰ ਮਾਉਂਟ ਕਾਰਮੇਲ ਸਕੂਲ ਸੁਸਾਇਟੀ ਦੁਆਰਕਾ ਵੱਲੋਂ ਸ਼ੁਰੂ ਕੀਤੇ ਗਏ 40 ਬੈੱਡਾਂ ਦੇ ਵਿਜੇ ਵਿਲੀਅਮ ਕੋਰੋਨਾ ਕੇਅਰ ਸੈਂਟਰ ਦਾ ਦੌਰਾ ਕੀਤਾ। ਉਹਨਾਂ ਨੇ  ਦੱਸਿਆ ਕਿ ਸਕੂਲ ਦੇ ਆਡੀਟੋਰੀਅਮ ਵਿੱਚ ਬਣੇ ਇਸ ਕੋਵਿਡ ਸੈਂਟਰ ਵਿੱਚ ਆਕਸੀਜਨ ਬੈੱਡ, ਆਕਸੀਜਨ ਕੰਸਨਟ੍ਰੇਟਰਸ ਅਤੇ ਸਾਰੀਆਂ ਲੋੜੀਂਦੀਆਂ ਦਵਾਈਆਂ ਉਪਲਬਧ ਹਨ।