ਕੋਰੋਨਾ ਸੰਕਟ ਚੋਂ ਨਿਕਲਣ ਲਈ  ਭਾਰਤ ਨੂੰ 1.5 ਕਰੋੜ ਡਾਲਰ ਕੀਤੇ ਦਾਨ

Advertisement

ਹੁਣ ਟਵਿਟਰ ਵੀ ਭਾਰਤ ਦੀ ਮੱਦਦ ਲਈ ਆਇਆ ਅੱਗੇ

ਕੋਰੋਨਾ ਸੰਕਟ ਚੋਂ ਨਿਕਲਣ ਲਈ  ਭਾਰਤ ਨੂੰ 1.5 ਕਰੋੜ ਡਾਲਰ ਕੀਤੇ ਦਾਨ

ਚੰਡੀਗੜ੍ਹ, 11 ਮਈ(ਵਿਸ਼ਵ ਵਾਰਤਾ) ਦੇਸ਼ ਵਿੱਚ ਕੋਰੋਨਾ ਦੀ ਸੁਨਾਮੀ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ। ਇਸ ਦੇ  ਮੱਦੇਨਜ਼ਰ ਬਹੁਤ ਸਾਰੇ ਦੇਸ਼ਾਂ ਵੱਲੋਂ ਭਾਰਤ ਲਈ ਮਦਦ ਭੇਜੀ ਜਾ ਰਹੀ ਹੈ।  ਇਸਦੇ ਚਲਦੇ ਹੁਣ ਮਾਈਕ੍ਰੋ ਬਲੌਗਿੰਗ ਸਾਈਟ Twitter ਨੇ ਵੀ ਕੋਰੋਨਾ ਸੰਕਟ ਨੂੰ ਧਿਆਨ ਵਿੱਚ ਰੱਖਦਿਆਂ ਭਾਰਤ ਨੂੰ 1.5 ਕਰੋੜ ਡਾਲਰ ਦਾਨ ਕੀਤੇ ਹਨ ।ਟਵਿਟਰ ਦੇ ਸੀ.ਈ.ਓ. ਜੈਕ ਪੈਟਰਿਕ ਡੋਰਸੀ ਨੇ ਸੋਮਵਾਰ ਨੂੰ ਟਵੀਟ ਕੀਤਾ ਕਿ ਇਹ ਰਾਸ਼ੀ ਤਿੰਨ ਗੈਰ-ਸਰਕਾਰੀ ਸੰਗਠਨਾਂ ਕੇਅਰ, ਐਡ ਇੰਡੀਆ ਅਤੇ ਸੇਵਾ ਇੰਟਰਨੈਸ਼ਨਲ ਯੂ.ਐਸ.ਏ. ਨੂੰ ਦਾਨ ਕੀਤੀ ਗਈ ਹੈ।