ਸਾਬਕਾ ਮੰਤਰੀ ਇੰਦਰਜੀਤ ਸਿੰਘ ਜ਼ੀਰਾ ਦੇ ਸਦੀਵੀ ਵਿਛੋੜੇ ਨਾਲ ਪਿਆ ਕਦੇ ਨਾ ਪੂਰਿਆ ਜਾਣਾ ਘਾਟਾ : ਰਾਜਿੰਦਰ ਸਿੰਘ ਬਡਹੇੜੀ 

Advertisement

ਚੰਡੀਗੜ੍ਹ , 12 ਮਈ, 2021: ਉੱਘੇ ਕਿਸਾਨ ਨੇਤਾ ਕੌਮੀ ਡੈਲੀਗੇਟ ਅਤੇ ਸੂਬਾ ਪ੍ਰਧਾਨ ਆਲ ਇੰਡੀਆ ਜੱਟ ਮਹਾਂ ਸਭਾ ਕੇਂਦਰੀ ਸ਼ਾਸ਼ਤ ਪ੍ਰਦੇਸ਼ ਚੰਡੀਗੜ੍ਹ ਰਾਜਿੰਦਰ ਸਿੰਘ ਬਡਹੇੜੀ ਨੇ ਜ਼ੀਰਾ ਤੋਂ ਵਿਧਾਇਕ ਰਹੇ ਸਾਬਕਾ ਮੰਤਰੀ ਇੰਦਰਜੀਤ ਸਿੰਘ ਜ਼ੀਰਾ ਲੰਮੀ ਬਿਮਾਰੀ ਤੋਂ ਬਾਅਦ ਅਕਾਲ ਚਲਾਣਾ ਕਰ ਗਏ ਜੋ ਕੈਂਸਰ ਦੀ ਬੀਮਾਰੀ ਨਾਲ ਪੀੜਿਤ ਸਨ ਉਨ੍ਹਾਂ ਆਖ਼ਰੀ ਸਾਹ ਮੋਹਾਲੀ ਦੇ ਆਈਵੀ ਹਸਪਤਾਲ ‘ਚ ਲਏ ਉਨ੍ਹਾਂ ਦਾ ਦੇ ਚਲੇ ਜਾਣ ਨਾਲ ਪੰਜਾਬ ਨੂੰ ਕਦੇ ਵੀ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ ਉਹਨਾਂ ਦਾ ਪੱਤਰ ਕੁਲਬੀਰ ਸਿੰਘ ਜ਼ੀਰਾ ਹਲਕਾ ਤੋਂ ਮੌਜ਼ੂਦਾ ਕਾਂਗਰਸੀ ਵਿਧਾਇਕ ਹੈ ।ਬਡਹੇੜੀ ਨੇ ਆਖਿਆ ਇੰਦਰਜੀਤ ਸਿੰਘ ਜ਼ੀਰਾ ਮੇਰੇ 1983 ਤੋਂ ਮਿੱਤਰ ਸਨ ਅਸੀਂ ਇਕੱਠਿਆਂ ਯੂਥ ਅਕਾਲੀ ਦਲ ਵਿੱਚ ਕੰਮ ਕੀਤਾ ਉਦੋਂ ਉਹ ਯੂਥ ਅਕਾਲੀ ਦਲ ਦੇ ਸੂਬਾ ਜਨਰਲ ਸਕੱਤਰ ਹਨ ਅਤੇ ਮੈਂ ਆਪਣੇ ਸਾਥੀਆਂ ਨਾਲ਼ ਮਿਲ ਕੇ ਯੂਥ ਅਕਾਲੀ ਦਲ ਮੋਹਾਲੀ ਮੋਹਾਲੀ ਇਕਾਈ ਬਣਾਈ ਸੀ ਉਹਨਾਂ ਦੀ ਰਾਜਸੀ ਖੇਤਰ ਵਿੱਚ ਸਫਲਤਾ ਪਿੱਛੇ ਉਹਨਾਂ ਦੇ ਪਿਤਾ ਜਥੇਦਾਰ ਗੁਰਦੀਪ ਸਿੰਘ ਮੈਂਬਰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਮਾਮਾ ਸਰਦਾਰ ਮਹਿਲ ਸਿੰਘ ਭੁੱਲਰ ਸਾਬਕਾ ਡੀ.ਜੀ.ਪੀ. ਪੰਜਾਬ ਦਾ ਅਹਿਮ ਰੋਲ ਰਿਹਾ। ਮੇਰੇ ਮਿੱਤਰ ਸਾਬਕਾ ਆਈ.ਏ.ਐੱਸ. ਸ੍ਰੀ ਅਸ਼ੋਕ ਕੁਮਾਰ ਗੁਪਤਾ ਨੇ ਜ਼ੀਰਾ ਦੀ ਸਰਦਾਰ ਰਵੀ ਇੰਦਰ ਸਿੰਘ ਅਤੇ ਕੈਪਟਨ ਅਮਰਿੰਦਰ ਸਿੰਘ ਨਾਲ ਨੇੜਤਾ ਕਰਵਾਉਣ ਵਿੱਚ 1999 ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਈ ਸੀ। ਜ਼ੀਰਾ ਕਾਂਗਰਸ ਕਿਸਾਨ ਸੈੱਲ ਦੇ ਪੰਜਾਬ ਦੇ ਪ੍ਰਧਾਨ ਸਨ। ਉਹ 1985 ਵਿੱਚ ਅਕਾਲੀ ਦਲ ਦੀ ਟਿਕਟ ‘ਤੇ ਫ਼ਿਰੋਜ਼ਪੁਰ ਤੋਂ ਲੋਕ ਸਭਾ ਦੀ ਪਹਿਲੀ ਚੋਣ ਲੜੇ ਸਨ ਉਦੋਂ ਉਹ ਕੇਵਲ 27 ਸਾਲਾਂ ਦੇ ਸਨ ਉਹਨਾਂ ਨੇ ਉਸ ਵਕਤ ਕਾਂਗਰਸ ਦੇ ਵੱਡੇ ਨੇਤਾ ਸਾਬਕਾ ਸਪੀਕਰ ਲੋਕ ਸਭਾ ਸਰਦਾਰ ਗੁਰਦਿਆਲ ਸਿੰਘ ਢਿੱਲੋਂ ਨੂੰ ਜ਼ਬਰਦਸਤ ਟੱਕਰ ਦਿੱਤੀ ਸੀ ਜੋ ਮਹਿਜ਼ 26 ਹਜ਼ਾਰ ਵੋਟਾਂ ਨਾਲ਼ ਜਿੱਤੇ ਸਨ। ਜ਼ੀਰਾ ਦੇ ਜਾਣ ਦਾ ਬਹੁਤ ਹੀ ਜ਼ਿਆਦਾ ਦੁੱਖ ਹੈ ਇੱਕ ਚੰਗਾ ਮਿੱਤਰ ਸਦਾ ਲਈ ਵਿਛੋੜਾ ਦੇ ਗਿਆ ਵਾਹਿਗੁਰੂ ਉਹਨਾਂ ਦੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ੇ ਪਰਿਵਾਰ ਅਤੇ ਸੰਬੰਧੀਆਂ ਨੂੰ ਇਹ ਸਦਮਾ ਬਰਦਾਸ਼ਤ ਕਰਨ ਦਾ ਬਖ਼ਸ਼ੇ ।