ਵਿਸ਼ਵ ਸਿਹਤ ਸੰਗਠਨ ਨੇ ਐਮਰਜੈਂਸੀ ਵਰਤੋਂ ਲਈ ਚੀਨ ਦੀ ਕੋਰੋਨਾ ਵੈਕਸੀਨ Sinovac ਨੂੰ ਦਿੱਤੀ ਮਨਜ਼ੂਰੀ

Advertisement

 

ਵਿਸ਼ਵ ਸਿਹਤ ਸੰਗਠਨ ਨੇ ਐਮਰਜੈਂਸੀ ਵਰਤੋਂ ਲਈ ਚੀਨ ਦੀ ਕੋਰੋਨਾ ਵੈਕਸੀਨ Sinovac ਨੂੰ ਦਿੱਤੀ ਮਨਜ਼ੂਰੀ

 

ਚੰਡੀਗੜ੍ਹ, 2ਜੂਨ(ਵਿਸ਼ਵ ਵਾਰਤਾ)- WHO ( ਵਿਸ਼ਵ ਸਿਹਤ ਸੰਗਠਨ) ਨੇ ਚੀਨ ਦੀ ਕੋਰੋਨਾ ਵੈਕਸੀਨ ਸਿਨੋਵੈਕ ਨੂੰ ਐਮਰਜੈਂਸੀ ਵਰਤੋਂ ਲਈ ਮਨਜ਼ੂਰੀ ਦੇ ਦਿੱਤੀ ਗਈ ਹੈ। ਸੰਯੁਕਤ ਰਾਸ਼ਟਰ ਦੀ ਸਿਹਤ ਏਜੰਸੀ ਨੇ ਇੱਕ ਬਿਆਨ ਵਿੱਚ ਕਿਹਾ ਕਿ WHO ਨੇ ਸਿਨੋਵੈਕ-ਕੋਰੋਨਾਵੈਕਸ ਕੋਵਿਡ-19 ਵੈਕਸੀਨ ਨੂੰ ਐਮਰਜੈਂਸੀ ਵਰਤੋਂ ਲਈ ਮਨਜ਼ੂਰੀ ਦੇ ਦਿੱਤੀ ਹੈ ।

ਜ਼ਿਕਰਯੋਗ ਹੈ ਕਿ ਸਿਨੋਫਾਰਮ ਪਿਛਲੇ ਮਹੀਨੇ ਪਹਿਲੀ ਅਜਿਹੀ ਚੀਨੀ ਕੰਪਨੀ ਬਣੀ ਸੀ, ਜਿਸ ਦੀ ਵੈਕਸੀਨ ਨੂੰ WHO ਨੇ ਮਾਨਤਾ ਦਿੱਤੀ ਹੋਵੇ। ਸੰਗਠਨ ਨੇ ਸਿਨੋਵੈਕਸੀਨ ਦੀਆਂ ਦੋ ਡੋਜ਼ ਵਾਲੇ ਟੀਕੇ ਨੂੰ ਹਰੀ ਝੰਡੀ ਦਿੱਤੀ ਹੈ, ਜਿਸ ਨੂੰ ਪਹਿਲਾਂ ਹੀ ਕਈ ਦੇਸ਼ਾਂ ਵਿੱਚ ਵਰਤਿਆ ਜਾ ਰਿਹਾ ਹੈ । ਸਿਨੋਵੈਕ ਵੈਕਸੀਨ ਪਹਿਲਾਂ ਹੀ 22 ਦੇਸ਼ਾਂ ਵਿੱਚ ਵਰਤੀ ਜਾ ਰਹੀ ਹੈ, ਪਰ WHO ਵੱਲੋਂ ਹਰੀ ਝੰਡੀ ਮਿਲਣ ਨਾਲ ਉਸ ਦੀ ਭਰੋਸੇਯੋਗਤਾ ਹੋਰ ਵੱਧ ਜਾਵੇਗੀ ।

ਚੀਨ ਤੋਂ ਇਲਾਵਾ ਬ੍ਰਾਜ਼ੀਲ, ਇੰਡੋਨੇਸ਼ੀਆ, ਮੈਕਸੀਕੋ, ਥਾਈਲੈਂਡ ਅਤੇ ਤੁਰਕੀ ਵਰਗੇ ਦੇਸ਼ਾਂ ਵਿੱਚ ਇਸਦੀ ਵਰਤੋਂ ਹੋ ਰਹੀ ਹੈ। ਹੁਣ ਇਸ ਵੈਕਸੀਨ ਤੇ ਕੌਮਾਂਤਰੀ ਮੋਹਰ ਵੀ ਲੱਗ ਗਈ ਹੈ ।