ਬਾਲੀਵੁੱਡ ਅਦਾਕਾਰਾ ਯਾਮੀ ਗੌਤਮ ਨੇ ਕਰਵਾਇਆ ਵਿਆਹ 

Advertisement

ਬਾਲੀਵੁੱਡ ਅਦਾਕਾਰਾ ਯਾਮੀ ਗੌਤਮ ਨੇ ਕਰਵਾਇਆ ਵਿਆਹ 

ਇੰਸਟਾਗ੍ਰਾਮ ਤੇ ਪੋਸਟ ਸ਼ੇਅਰ ਕਰਕੇ ਦਿੱਤੀ ਜਾਣਕਾਰੀ  

ਚੰਡੀਗੜ੍ਹ, 4ਜੂਨ(ਵਿਸ਼ਵ ਵਾਰਤਾ)-ਬਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਯਾਮੀ ਗੌਤਮ ਨੇ ਨਿਰਦੇਸ਼ਕ ਆਦਿਤਿਆ ਧਾਰ ਨਾਲ ਅੱਜ ਵਿਆਹ ਦੇ ਬੰਧਨ ਵਿੱਚ ਬੱਝੀ ਗਈ ਹੈ।ਆਦਿੱਤਿਆ ਧਾਰ ਅਤੇ ਯਾਮੀ ਗੌਤਮ ਨੇ ਆਪਣੇ ਵਿਆਹ ਦੀ ਫੋਟੋ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀ ਹੈ।ਜਿਸ ਵਿੱਚ ਦੋਵੇਂ ਇਕੱਠੇ ਬਹੁਤ ਹੀ ਪਿਆਰੇ ਲੱਗ ਰਹੇ ਹਨ। ਉਹਨਾਂ ਨੇ ਲਿਖਿਆ ਕਿ ਅਸੀਂ ਆਪਣੇ ਪਰਿਵਾਰ ਦੀਆਂ ਸ਼ੁੱਭਕਾਮਨਾਵਾਂ ਨਾਲ ਵਿਆਹ ਦੀਆਂ ਰਸਮਾਂ ਪੂਰੀਆਂ ਕੀਤੀਆਂ ਹਨ।