ਪੰਜਾਬ ਨੂੰ ਮਿਲ ਸਕਦੇ ਹਨ 2 ਉੱਪ ਮੁੱਖ ਮੰਤਰੀ

Advertisement

ਇਸ ਸਮੇਂ ਦੀ ਵੱਡੀ ਖਬਰ

3 ਮੈਂਬਰੀ ਕਮੇਟੀ ਅੱਜ ਕਾਂਗਰਸ ਹਾਈ ਕਮਾਨ ਨੂੰ ਸੌਂਪੇਗੀ ਆਪਣੀ ਰਿਪੋਰਟ

ਪੰਜਾਬ ਨੂੰ ਮਿਲ ਸਕਦੇ ਹਨ 2 ਉੱਪ ਮੁੱਖ ਮੰਤਰੀ

ਸਿੱਧੂ  ਦੇ ਨਾਲ ਕਿਸੇ  ਦਲਿਤ ਆਗੂ ਨੂੰ ਵੀ ਬਣਾਇਆ ਜਾ ਸਕਦਾ ਹੈ ਡਿਪਟੀ ਸੀ.ਐੱਮ

ਚੰਡੀਗੜ੍ਹ,9 ਜੂਨ(ਵਿਸ਼ਵ ਵਾਰਤਾ)ਪੰਜਾਬ ਕਾਂਗਰਸ ਵਿੱਚ ਚੱਲ ਰਹੀ ਸਿਆਸੀ ਖਿੱਚੋਤਾਣ ਕਾਰਨ ਪਿਛਲੇ ਹਫਤੇ ਰਾਜਧਾਨੀ ਦਿੱਲੀ ਵਿੱਚ ਹੋਈਆਂ ਉੱਚ ਪੱਧਰੀ ਬੈਠਕਾਂ ਦੀ ਰਿਪੋਰਟ ਅੱਜ ਕਾਂਗਰਸ ਪਾਰਟੀ ਦੀ ਪ੍ਰਧਾਨ ਸੋਨੀਆ ਗਾਂਧੀ ਨੂੰ ਸੌਂਪ ਦਿੱਤੀ ਜਾਵੇਗੀ।ਜਿਸ ਦੇ ਨਾਲ ਹੀ ਇਹ ਵੀ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਪਿਛਲੇ ਕੁੱਝ ਦਿਨਾਂ ਤੋਂ ਚੱਲ ਰਹੀਆਂ ਅਟਕਲਾਂ ਤੇ ਅੱਜ ਵਿਰਾਮ ਲੱਗ ਜਾਵੇਗਾ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਹਾਈਕਮਾਨ ਝਗੜੇ ਨੂੰ ਸੁਲਝਾਉਣ ਲਈ ਨਵਜੋਤ ਸਿੰਘ ਸਿੱਧੂ ਦੇ ਨਾਲ ਕਿਸੇ ਦਲਿਤ ਨੇਤਾ ਨੂੰ ਡਿਪਟੀ ਸੀ.ਐੱਮ ਦੀ ਕੁਰਸੀ ਤੇ ਬਿਠਾ ਸਕਦੀ ਹੈ। ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕਈ ਅਹਿਮ ਮੁੱਦਿਆਂ ਦਾ ਵੀ ਇਸ ਰਿਪੋਰਟ ਵਿੱਚ ਜ਼ਿਕਰ ਹੋ ਸਕਦਾ ਹੈ।