ਗੈਂਗਸਟਰ ਜੈਪਾਲ ਭੁੱਲਰ ਅਤੇ ਜੱਸੀ ਖਰੜ ਐਨਕਾਊਂਟਰ ’ਚ  ਢੇਰ

Advertisement

ਇਸ ਸਮੇਂ ਦੀ ਵੱਡੀ ਖ਼ਬਰ

ਗੈਂਗਸਟਰ ਜੈਪਾਲ ਭੁੱਲਰ ਅਤੇ ਜੱਸੀ ਖਰੜ ਐਨਕਾਊਂਟਰ ’ਚ  ਢੇਰ

ਕੋਲਕਾਤਾ ਵਿੱਚ ਪੰਜਾਬ ਪੁਲਿਸ ਨਾਲ ਹੋਇਆ ਮੁਕਾਬਲਾ

ਦੋ ਥਾਣੇਦਾਰਾਂ ਦੇ ਕਤਲ ਮਾਮਲੇ ਲਈ ਪੁਲਿਸ ਨੂੰ ਸਨ ਲੋੜੀਂਦੇ ਦੋਵੇਂ ਗੈਗਸਟਰ

ਚੰਡੀਗੜ੍ਹ, 9ਜੂਨ (ਵਿਸ਼ਵ ਵਾਰਤਾ)- ਪੰਜਾਬ ਦੇ ਦੋ ਨਾਮੀ  ਗੈਂਗਸਟਰ ਜੈਪਾਲ ਭੁੱਲਰ ਅਤੇ ਜਸਪ੍ਰੀਤ ਸਿੰਘ(ਜੱਸੀ ਖਰੜ)- ਜੋ ਪੰਜਾਬ ਦੇ ਵਾਟੇਂਡ ਗੈਂਗਸਟਰ ਸਨ ,ਪੰਜਾਬ ਦੀ ਓਕੂ ਟੀਮ ਅਤੇ ਕੋਲਕਾਤਾ ਦੀ ਐਸਟੀਐਫ  ਵੱਲੋਂ ਮਿਲ ਕੇ ਕੀਤੇ ਗਏ ਸਾਂਝੇ ਆਪਰੇਸ਼ਨ ਦੌਰਾਨ ਮਾਰੇ ਗਏ ਹਨ। ਇਸ ਐਨਕਾਊਂਟਰ ਨੂੰ ਅੰਜ਼ਾਮ ਪੁਲਿਸ ਨੇ ਦੁਪਹਿਰ ਸਾਢੇ ਤਿੰਨ ਵਜੇ ਦੇ ਕਰੀਬ ਕੋਲਕਾਤਾ ਵਿਖੇ ਦਿੱਤਾ।ਜੈਪਾਲ  ਸਿੰਘ  ਨਾਮੀ ਗੈਂਗਸਟਰ ਪੰਜਾਬ ਪੁਲੀਸ ਨੂੰ ਦੋ ਥਾਣੇਦਾਰਾਂ ਦੇ ਕਤਲ ਮਾਮਲੇ ਵਿੱਚ ਅਤੇ ਹੋਰ ਵੀ ਅਪਰਾਧਿਕ ਮਾਮਲਿਆਂ ਵਿੱਚ ਲੋੜੀਂਦਾ ਸੀ। ਜਗਰਾਓਂ  ਵਿਖੇ  ਨਵੀਂ ਦਾਣਾ ਮੰਡੀ ‘ਚ ਦੋ ਥਾਣੇਦਾਰਾਂ ਨੂੰ ਕਤਲ ਕਰਨ ਵਾਲੇ ਨਾਮੀ ਗੈਂਗਸਟਰਾਂ ‘ਚੋਂ ਜਗਰਾਓਂ ਪੁਲਿਸ ਵੱਲੋਂ ਇਕ ਗੈਂਗਸਟਰ ਦੀ ਪਤਨੀ ਸਮੇਤ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ । ਇਨ੍ਹਾਂ ਗ੍ਰਿਫ਼ਤਾਰ ਵਿਅਕਤੀਆਂ ਵਿੱਚ ਪਤੀ-ਪਤਨੀ ਵੀ ਸ਼ਾਮਲ ਹਨ ਜਿਨ੍ਹਾਂ ਤੇ ਇਨ੍ਹਾਂ ਨੂੰ ਪਨਾਹ ਦੇਣ, ਫਾਈਨਾਂਸ ਕਰਨ ਤੇ ਅਸਲੇ ਦੀ ਡਿਲਿਵਰੀ ਵਿੱਚ ਸਹਿਯੋਗ ਕਰਨ ਸਮੇਤ ਕਈ ਧਾਰਾਵਾਂ ਲਗਾਈਆਂ ਗਈਆਂ ਹਨ।15 ਮਈ ਦਿਨ ਸ਼ਨਿੱਚਰਵਾਰ ਨੂੰ ਜਗਰਾਓਂ ਦਾਣਾ ਮੰਡੀ ਵਿੱਚ ਬਦਮਾਸ਼ਾਂ ਨਾਲ ਮੁਠਭੇੜ ਦੌਰਾਨ 2 ਕਾਬਿਲ ਅਫਸਰ ਏਐਸਆਈ ਭਗਵਾਨ ਸਿੰਘ ਅਤੇ ਏਐਸਆਈ ਦਲਵਿੰਦਰ ਸਿੰਘ ਦੀ ਮੌਕੇ ਤੇ ਮੌਤ ਹੋ ਗਈ ਸੀ। ਜਿਸ ਮਗਰੋਂ ਦੋਸ਼ੀ ਚਿੱਟੇ ਰੰਗ ਦੀ i10 ਕਾਰ ਤੇ ਲਾਲ ਰੰਗ ਦੇ ਕੈਂਟਰ ‘ਚ ਸਵਾਰ ਹੋ ਕੇ ਮੌਕੇ ਤੋਂ ਫਰਾਰ ਹੋ ਗਏ ਸਨ , ਇਸ ਮਾਮਲੇ ਵਿੱਚ ਇਸ ਮਗਰੋਂ ਪੁਲਿਸ ਨੇ ਚਾਰ ਦੋਸ਼ੀਆਂ ਜੈ ਪਾਲ ਭੁੱਲਰ,ਬਲਜਿੰਦਰ ਸਿੰਘ,ਜਸਪ੍ਰੀਤ ਸਿੰਘ ਤੇ ਦਰਸ਼ਨ ਸਿੰਘ ਦੇ ਸਕੈਚ ਜਾਰੀ ਕਰਕੇ ਉਨ੍ਹਾਂ ਦਾ ਪਤਾ ਦੇਣ ਵਾਲਿਆਂ ਲਈ ਲੱਖਾਂ ਦੇ ਇਨਾਮ ਦਾ ਐਲਾਨ ਵੀ ਕੀਤਾ ਸੀ।