ਵੱਡਾ ਅੱਤਵਾਦੀ ਹਮਲਾ, ਜੰਮੂ-ਕਸ਼ਮੀਰ ਵਿੱਚ ਮਚੀ ਹਲਚਲ 

Advertisement

ਵੱਡੀ ਖ਼ਬਰ

ਵੱਡਾ ਅੱਤਵਾਦੀ ਹਮਲਾ, ਜੰਮੂ-ਕਸ਼ਮੀਰ ਵਿੱਚ ਮਚੀ ਹਲਚਲ 

ਦੋ ਪੁਲਿਸਕਰਮੀ ਸ਼ਹੀਦ ਅਤੇ  ਦੋ ਹੋਰ ਨਾਗਰਿਕਾਂ ਦੀ ਮੌਤ

ਚੰਡੀਗੜ੍ਹ, 12 ਜੂਨ(ਵਿਸ਼ਵ ਵਾਰਤਾ)- ਲੱਖ ਵਾਰ ਮੂੰਹ ਦੀ ਖਾਣ ਤੋਂ ਬਾਅਦ ਵੀ ਅੱਤਵਾਦੀ ਉਨ੍ਹਾਂ ਦੀਆਂ ਘਿਨਾਉਣੀਆਂ ਹਰਕਤਾਂ ਤੋਂ ਗੁਰੇਜ਼ ਨਹੀਂ ਕਰ ਰਹੇ। ਇਸ ਸਮੇਂ ਜੰਮੂ-ਕਸ਼ਮੀਰ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਅੱਤਵਾਦੀਆਂ ਨੇ ਸੋਪੋਰ ਦੇ ਆਰਮਾਪੋਰਾ ‘ਚ ਪੁਲਿਸ ਅਤੇ ਸੀਆਰਪੀਐਫ ਦੀ ਸਾਂਝੀ ਟੀਮ’ ਤੇ ਹਮਲਾ ਕੀਤਾ ਹੈ। ਪੁਲਿਸ ਅਤੇ ਸੀਆਰਪੀਐਫ ਦੀ ਸਾਂਝੀ ਟੀਮ ਨੇ ਇਥੇ ਇੱਕ ਨਾਕਾ ਲਗਾਇਆ ਸੀ। ਇਸ ਦੌਰਾਨ ਅੱਤਵਾਦੀਆਂ ਨੇ ਆਪਣੀ ਨਾਪਾਕ ਹਰਕਤ ਨੂੰ ਅੰਜਾਮ ਦਿੱਤਾ।

ਇੱਕ ਵੱਡਾ ਅਪਡੇਟ ਸਾਹਮਣੇ ਆਇਆ ਹੈ।ਇਸ ਅੱਤਵਾਦੀ ਹਮਲੇ ਵਿੱਚ ਦੋ ਪੁਲਿਸ ਮੁਲਾਜ਼ਮ ਸ਼ਹੀਦ ਹੋ ਗਏ ਹਨ ਅਤੇ ਦੋ ਨਾਗਰਿਕਾਂ ਦੀ ਵੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ ਦੋ ਹੋਰ ਪੁਲਿਸਕਰਮੀ ਜ਼ਖਮੀ ਦੱਸੇ ਜਾ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਮਾਰੂ ਹਮਲਾ ਲਸ਼ਕਰ-ਏ-ਤੋਇਬਾ ਅੱਤਵਾਦੀ ਸੰਗਠਨ ਨੇ ਕੀਤਾ ਹੈ।