ਪੰਜਾਬੀ ਅਦਾਕਾਰ ਦੀਪ ਸਿੱਧੂ ਦੀ ਅਚਾਨਕ ਵਿਗੜੀ ਸਿਹਤ

Advertisement

ਪੰਜਾਬੀ ਅਦਾਕਾਰ ਦੀਪ ਸਿੱਧੂ ਦੀ ਅਚਾਨਕ ਵਿਗੜੀ ਸਿਹਤ

ਕਿਸੇ ਅਣਪਛਾਤੇ ਵਿਅਕਤੀ ਨੇ ਦਿੱਤਾ ਜ਼ਹਿਰੀਲਾ ਪਦਾਰਥ

ਦੀਪ ਸਿੱਧੂ ਨੇ ਪੋਸਟ ਪਾ ਕੇ ਦਿੱਤੀ ਸਾਰੀ ਜਾਣਕਾਰੀ


 ਚੰਡੀਗੜ੍ਹ, 15 ਜੂਨ (ਵਿਸ਼ਵ ਵਾਰਤਾ)-ਬੀਤੀ ਰਾਤ ਪੰਜਾਬੀ ਅਦਾਕਾਰ ਦੀਪ ਸਿੱਧੂ ਦੀ ਸਿਹਤ ਅਚਾਨਕ ਵਿਗੜ ਗਈ। ਜਿਸ ਦੀ ਜਾਣਕਾਰੀ ਦੀਪ ਸਿੱਧੂ ਨੇ ਖੁਦ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਹੈ। ਜਾਣਕਾਰੀ ਦਿੰਦਿਆਂ ਦੀਪ ਸਿੱਧੂ ਨੇ ਲਿਖਿਆ ਕਿ ਕਿਸੇ ਨੇ ਉਸ ਨੂੰ ਕੁਝ ਸ਼ੱਕੀ ਨਸ਼ੇ ਦੇ ਪਦਾਰਥ ਦਿੱਤੇ ਹਨ, ਜਿਸ ਕਰਕੇ ਉਹ ਠੀਕ ਮਹਿਸੂਸ ਨਹੀਂ ਕਰ ਰਿਹਾ ਹੈ।

ਉਸ ਨੇ ਆਪਣੀ ਪੋਸਟ ‘ਚ ਅੱਗੇ ਲਿਖਿਆ ਕਿ ਉਸ ਨੂੰ ਨਹੀਂ ਪਤਾ ਕਿ ਇਹ ਕੌਣ ਕਰ ਰਿਹਾ ਹੈ। ਉਸ ਨੇ ਕਿਹਾ ਕਿ ਮੈਂ ਇੱਥੇ ਸਾਰੀਆਂ ਸਿਆਸੀ ਅਤੇ ਸਮਾਜਿਕ ਸਮੱਸਿਆਵਾਂ ਦੇ ਖ਼ਿਲਾਫ਼ ਇਕੱਲਾ ਖੜ੍ਹਾ ਹਾਂ।

ਹੁਣ ਉਸ ਦੀ ਸੁਰੱਖਿਆ ਅਤੇ ਸਕਿਓਰਿਟੀ ਮੇਰੇ ਪਰਿਵਾਰ ਲਈ ਇਕ ਗੰਭੀਰ ਚਿੰਤਾ ਬਣ ਗਈ ਹੈ (ਉਹ ਇਸ ਗੱਲ ਨੂੰ ਮੌਜੂਦਾ ਹਕੀਕਤ ਨੂੰ ਦੱਸਣ ਲਈ ਸਾਂਝਾ ਕਰ ਰਿਹਾ ਹੈ, ਜੋ ਉਹ ਪਹਿਲਾਂ ਖੁਦ ਵੀ ਨਹੀਂ ਸਮਝਿਆ)..ਵਾਹਿਗੁਰੂ ਸਾਡੇ ਸਾਰਿਆਂ ਦਾ ਭਲਾ ਕਰੇ।