ਟੀਮ ਇੰਡੀਆ ਨੇ ਵਰਲਡ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਲਈ 15 ਖਿਡਾਰੀਆਂ ਦਾ ਕੀਤਾ ਐਲਾਨ

Advertisement

ਟੀਮ ਇੰਡੀਆ ਨੇ ਵਰਲਡ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਲਈ 15 ਖਿਡਾਰੀਆਂ  ਦਾ ਕੀਤਾ ਐਲਾਨ

ਚੰਡੀਗੜ੍ਹ, 16ਜੂਨ(ਵਿਸ਼ਵ ਵਾਰਤਾ)- ਨਿਊਜ਼ੀਲੈਂਡ ਦੇ ਖਿਲਾਫ਼ ਸਾਉਥੈਮਪਟਨ ਵਿੱਚ 18 ਤੋਂ 22 ਜੂਨ ਤੱਕ ਖੇਡੀ ਜਾਣ ਵਾਲੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਇਨਲ ਲਈ ਟੀਮ ਇੰਡੀਆ ਨੇ 15 ਖਿਡਾਰੀਆਂ ਦੀ ਸੂਚੀ ਜਾਰੀ ਕੀਤੀ ਹੈ। ਸੂਚੀ ਦੇ ਅਧਾਰ ‘ਤੇ ਇਹ ਫੈਸਲਾ ਲਿਆ ਗਿਆ ਹੈ ਕਿ ਰੋਹਿਤ ਸ਼ਰਮਾ ਅਤੇ ਸ਼ੁਭਮਨ ਗਿੱਲ ਭਾਰਤ ਲਈ ਪਾਰੀ ਦੀ ਸ਼ੁਰੂਆਤ ਕਰਨਗੇ। ਸਸਪੈਂਸ ਅਜੇ ਵੀ ਗੇਂਦਬਾਜ਼ੀ ਦੇ ਸੁਮੇਲ ‘ਤੇ ਹੈ। ਹਾਲਾਂਕਿ, ਸ਼ਾਰਦੂਲ ਠਾਕੁਰ ਦੇ ਬਾਹਰ ਹੋਣ ਕਾਰਨ ਚਾਰ ਤੇਜ਼ ਗੇਂਦਬਾਜ਼ਾਂ ਦੇ ਪਲੇਇੰਗ -11 ਵਿੱਚ ਸ਼ਾਮਲ ਹੋਣ ਦੀ ਸੰਭਾਵਨਾ ਘੱਟ ਗਈ ਹੈ।