ਅੰਦੋਲਨਕਾਰੀ ਕਿਸਾਨਾਂ ਦਾ ਵੱਡਾ ਐਲਾਨ

Advertisement

ਸੰਯੁਕਤ ਕਿਸਾਨ ਮੋਰਚੇ ਨੇ ਸਿਆਸੀ ਲੀਡਰਾਂ ਦੇ ਖ਼ਿਲਾਫ਼ ਖੋਲ੍ਹਿਆ ਮੋਰਚਾ

ਕਿਸਾਨੀ ਮਸਲੇ ਦੇ ਹੱਲ ਤੱਕ

ਸਿਆਸੀ ਲੀਡਰਾਂ ਦਾ ਵਿਰੌਧ ਕਰਨ ਦਾ ਪਿੰਡ ਵਾਸੀਆਂ ਨੂੰ ਸੱਦਾ

ਪਿੰਡਾਂ ਵਿੱਚ ਦਾਖਲ ਨਾ ਹੋਣ ਦਿੱਤਾ ਜਾਵੇ ਸਿਆਸੀ ਲੀਡਰਾਂ ਨੂੰ – ਸੰਯੁਕਤ ਕਿਸਾਨ ਮੋਰਚਾ

ਪੰਜਾਬ ਵਿੱਚ 2022 ਵਿਧਾਨ ਸਭਾ ਦੀਆਂ ਚੋਣਾਂ ਨੂੰ ਲੈਕੇ ਚੋਣ ਮੋਹਲ ਗਰਮੀਆਂ

ਦਿੱਲੀ 17 ਜੂਨ (ਵਿਸ਼ਵ ਵਾਰਤਾ )-ਅੰਦੋਲਨਕਾਰੀ ਕਿਸਾਨਾਂ ਨੇ ਅੱਜ ਇਕ ਵੱਡਾ ਐਲਾਨ ਕਰਦਿਆਂ ਹੋਇਆ ਸੰਯੁਕਤ ਕਿਸਾਨ ਮੋਰਚੇ ਨੇ ਸਿਆਸੀ ਲੀਡਰਾਂ ਦੇ ਖ਼ਿਲਾਫ਼ ਮੋਰਚਾ ਖੋਲ੍ਹਿਆ ਹੈ । ਜਿਸ ਵਿੱਚ ਉਹਨਾਂ ਕਿਹਾ ਕਿ ਕਿਸੇ ਵੀ ਸਿਆਸੀ ਲੀਡਰ ਨੂੰ ਕਿਸੇ ਵੀ ਪਿੰਡਾਂ ਵਿੱਚ ਨਾ ਦਾਖਲ  ਹੋਣ ਦਿੱਤਾ ਜਾਵੇ । ਜਾਣਕਾਰੀ ਅਨੁਸਾਰ ਸਾਰਿਆ ਹੀ ਸਿਆਸੀ ਪਾਰਟੀਆਂ ਨੇ ਵੋਟਰਾਂ ਨੂੰ ਭਰਮਾਉਣ ਲਈ ਵੱਖਰੇ ਵੱਖਰੇ ਵਾਧੇ ਕਰਨੇ ਸ਼ੁਰੂ ਕਰ ਦਿੱਤੇ ਹਨ ।ਉਸ ਵੇਲੇ ਦਿੱਲੀ ਦੀ ਬਰੂਹਾਂ ਤੇ ਪਿੱਛਲੇ ਲੱਗਪਗ 8 ਮਹੀਨਿਆਂ ਤੋਂ ਕਾਲੇ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਨੂੰ ਲੈਕੇ ਅੰਦੋਲਣ ਸ਼ੁਰੂ ਕੀਤਾ ਹੋਇਆ ਹੈ ਨੇ ਪੰਜਾਬ ਵਾਸੀਆਂ ਨੂੰ ਸੱਦਾ ਦਿੱਤਾ ਹੈ ਕਿ ਸਾਰਿਆ ਹੀ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਪਿੰਡ ਵਿੱਚ ਵੜਨ ਨਾ ਦਿੱਤਾ ਜਾਵੇ । ਉਹਨਾਂ ਕਿਹਾ ਕਿ ਜਿਨ੍ਹਾਂ ਦੇਰ ਕਿਸਾਨੀ ਮਸਲੇ ਹੱਲ ਨਹੀਂ ਹੁੰਦਾ । ਉਹਨਾਂ ਚਿਰ ਬਾਇਕਾਟ ਕੀਤਾ ਜਾਵੇ।