ਦਿੱਲੀ ‘ਚ ਪ੍ਰਵੇਸ਼ ਲਈ ਟੋਲ ਪਲਾਜ਼ਿਆਂ ਤੇ RFID TAG ਲਾਜ਼ਮੀ

Advertisement

ਦਿੱਲੀ ‘ਚ ਪ੍ਰਵੇਸ਼ ਲਈ ਟੋਲ ਪਲਾਜ਼ਿਆਂ ਤੇ RFID TAG ਲਾਜ਼ਮੀ

ਨਵੀਂ ਦਿੱਲੀ, 18ਜੂਨ(ਵਿਸ਼ਵ ਵਾਰਤਾ)- ਦੱਖਣੀ ਦਿੱਲੀ ਮਿਉਂਸਪਲ ਕਾਰਪੋਰੇਸ਼ਨ ਨੇ 1 ਜੁਲਾਈ 2021 ਤੋਂ ਦਿੱਲੀ ਵਿਚ ਦਾਖਲ ਹੋਣ ਵਾਲੇ ਵਪਾਰਕ ਵਾਹਨਾਂ ਲਈ ਸਾਰੇ ਨਿਰਧਾਰਤ ਟੋਲ ਪਲਾਜ਼ਿਆਂ ‘ਤੇ ਆਰ.ਐਫ.ਆਈ.ਡੀ. ਟੈਗ ਲਾਜ਼ਮੀ ਕਰ ਦਿੱਤੇ ਹਨ।

DGTA ਦੇ ਪ੍ਰਧਾਨ ਅਤੇ AIMTC ਨਾਰਥ ਇੰਡੀਆ (ਕੋਆਰਡੀਨੇਸ਼ਨ ਕਮੇਟੀ) ਦੇ ਚੇਅਰਮੈਨ ਪਰਮਜੀਤ ਸਿੰਘ ਗੋਲਡੀ ਨੇ ਕਿਹਾ ਕਿ ਹੁਣ ਬਿਨਾਂ ਟੈਗ ਦੇ ਵਪਾਰਕ ਵਾਹਨਾਂ ਅਤੇ ਬਿਨਾਂ ਰਿਚਾਰਜ ਟੈਗ ਦੇ ਵਪਾਰਕ ਵਾਹਨਾਂ ਨੂੰ ਦਿੱਲੀ ਵਿੱਚ ਦਾਖਲ ਹੋਣ ਦੀ ਆਗਿਆ ਨਹੀਂ ਹੋਵੇਗੀ।

ਉਸਨਾਂ ਨੇ ਸਾਰੇ ਟਰਾਂਸਪੋਰਟ / ਟਰੱਕ ਮਾਲਕਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਆਪਣੇ ਵਾਹਨਾਂ ‘ਤੇ ਆਰ.ਐਫ.ਆਈ.ਡੀ. ਟੈਗ ਲਗਾਉਣ ਅਤੇ ਉਨ੍ਹਾਂ ਦਾ ਰੀਚਾਰਜ ਵੀ ਕਰਵਾਉਣ ਤਾਂ ਜੋ ਉਨ੍ਹਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।