10 ਸਾਲਾਂ ਤੋਂ ਪ੍ਰਾਵੀਡੈਂਟ ਫੰਡ ਨਾ ਦੇਣ ਸਬੰਧੀ ਦਿੱਤੀ ਸ਼ਿਕਾਇਤ ਉਪਰ ਕਾਰਵਾਈ ਕਰਦੇ ਹੋਏ , ਐਸ ਸੀ ਕਮਿਸ਼ਨ ਭਾਰਤ ਸਰਕਾਰ ਵੱਲੋਂ 

Advertisement

10 ਸਾਲਾਂ ਤੋਂ ਪ੍ਰਾਵੀਡੈਂਟ ਫੰਡ ਨਾ ਦੇਣ ਸਬੰਧੀ ਦਿੱਤੀ ਸ਼ਿਕਾਇਤ ਉਪਰ ਕਾਰਵਾਈ ਕਰਦੇ ਹੋਏ , ਐਸ ਸੀ ਕਮਿਸ਼ਨ ਭਾਰਤ ਸਰਕਾਰ ਵੱਲੋਂ

ਨਗਰ ਕੌਂਸਲ ਸੰਗਰੂਰ ਨੂੰ ਨੋਟਿਸ ਜਾਰੀ: ਕਾਲੜਾ

ਭਾਰਤੀ ਸੰਵਿਧਾਨ ਦੀ ਧਾਰਾ/ਆਰਟੀਕਲ  338 ਅਧੀਨ ਮਿਲੀਆ ਤਾਕਤਾਂ ਤੇ ਅਧਿਕਾਰ ਅਧੀਨ ਨਗਰ ਕੌਂਸਲ ਸਂਗਰੂਰ ਦੀ ਜਾਂਚ ਪੜਤਾਲ ਕੀਤੀ ਜਾਵੇਗੀ:

ਜਤਿੰਦਰ ਕਾਲੜਾ ਵੱਲੋਂ ਕੀਤੀ ਸ਼ਿਕਾਇਤ ਉੱਪਰ ਕਾਰਵਾਈ ਕੀਤੀ ਜਾਵੇ , 15 ਦਿਨ ਦੇ ਵਿੱਚ ਵਿੱਚ  ਜਵਾਬ ਦਿੱਤਾ  ਜਾਵੇ ਨਹੀਂ  ਤਾਂ  ਕਾਰਜ  ਸਾਧਕ ਅਫਸਰ ਨੂੰ ਜਾਂ ਇਸ ਦੇ ਨੁਮਾਇੰਦੇ ਨੂੰ ਦਿੱਲੀ ਪੇਸ਼ ਹੋਣ ਲਈ ਹਦਾਇਤ ਕੀਤੀ ਜਾਵੇਗੀ:

ਸਫ਼ਾਈ ਸੇਵਕਾਂ ਦੇ ਕਾਨੂੰਨੀ ਹੱਕ ਪ੍ਰੋਵਿਡੇੰਟ ਫੰਡ  ਵਿਆਜ ਸਮੇਤ ਤੁਰੰਤ ਦਿੱਤਾ ਜਾਵੇ ਅਤੇ ਦੋਸ਼ੀ ਮੁਲਾਜ਼ਮਾਂ ਤੇ ਅਫਸਰਾਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ : ਕਾਲੜਾ, ਦਿਓਲ

ਸੰਗਰੂਰ 18 ਜੂਨ : ਭਾਰਤੀ ਜਨਤਾ ਪਾਰਟੀ ਪੰਜਾਬ  ਦੇ ਸੂਬਾ ਕੋਆਰਡੀਨੇਟਰ  (ਸੈੱਲ)  ਜਤਿੰਦਰ ਕਾਲੜਾ ਵੱਲੋਂ ਨਗਰ ਕੌਂਸਲ ਸੰਗਰੂਰ ਦੇ ਸਫ਼ਾਈ ਸੇਵਕਾਂ ਨੂੰ  ਪਿਛਲੇ 10 ਸਾਲਾਂ ਤੋਂ ਪ੍ਰਾਵੀਡੈਂਟ ਫੰਡ ਨਾ ਦੇਣ ਸਬੰਧੀ ਦਿੱਤੀ ਸ਼ਿਕਾਇਤ ਉਪਰ ਕਾਰਵਾਈ ਕਰਦੇ ਹੋਏ , ਐਸ ਸੀ ਕਮਿਸ਼ਨ ਭਾਰਤ ਸਰਕਾਰ ਵੱਲੋਂ ਨਗਰ ਕੌਂਸਲ ਸੰਗਰੂਰ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ ,ਇਸ ਸੰਬੰਦੀ ਜਾਣਕਾਰੀ ਦੇਂਦੀਆਂ ਜਤਿੰਦਰ ਕਾਲੜਾ ਨੇ ਕਿਹਾ ਕਿ ਜਾਰੀ ਨੋਟਿਸ ਰਾਹੀਂ ਨਗਰ ਕੌਂਸਲ ਨੂੰ ਕਿਹਾ ਗਿਆ ਹੈ ਕਿ ਐਸ.ਸੀ .ਕਮਿਸ਼ਨ ਭਾਰਤ ਸਰਕਾਰ ਤੇ ਫੈਸਲਾ ਕੀਤਾ ਹੈ ਕਿ ਜਤਿੰਦਰ ਕਾਲੜਾ ਵਲੋਂ ਭੇਜੇ ਮੰਗ ਪੱਤਰ ਤੇ ਭਾਰਤੀ ਸੰਵਿਧਾਨ ਦੀ ਧਾਰਾ/ਆਰਟੀਕਲ 338 ਅਧੀਨ ਮਿਲੀਆ ਤਾਕਤਾਂ ਤੇ ਅਧਿਕਾਰ ਅਧੀਨ ਨਗਰ ਕੌਂਸਲ ਸਂਗਰੂਰ ਦੀ ਜਾਂਚ ਪੜਤਾਲ ਕੀਤੀ ਜਾਵੇਗੀ ,ਜਤਿੰਦਰ ਕਾਲੜਾ ਵੱਲੋਂ ਕੀਤੀ ਸ਼ਿਕਾਇਤ ਉੱਪਰ ਕਾਰਵਾਈ ਕੀਤੀ ਜਾਵੇ , 15 ਦਿਨ ਦੇ ਵਿੱਚ-ਵਿੱਚ ਜਵਾਬ ਦਿੱਤਾ ਜਾਵੇ  ਨਹੀਂ ਤਾਂ ਕਾਰਜ ਸਾਧਕ ਅਫਸਰ ਨੂੰ  ਜਾਂ ਇਸ ਦੇ  ਨੁਮਾਇੰਦੇ ਨੂੰ ਦਿੱਲੀ ਪੇਸ਼ ਹੋਣ ਲਈ ਹਦਾਇਤ ਕੀਤੀ ਜਾਵੇਗੀ ਵਰਨਣ ਯੋਗ ਹੈ ਕਿ ਪਿਛਲੇ ਲੱਗਭੱਗ ਨੌਂ – ਦਸ ਸਾਲਾਂ ਤੋਂ ਸਫ਼ਾਈ ਸੇਵਕਾਂ  ਦਾ ਪ੍ਰੋਵਿਡੇੰਟ ਫੰਡ ਤਨਖਾਹ ਵਿਚ 10% ਕੱਢ ਲਿਆ ਜਾਂਦਾ ਹੈ ,ਪ੍ਰੰਤੂ ਓਹਨਾ ਦਾ ਕੱਟਿਆ ਪ੍ਰਵਿਡੇੰਟ ਫੰਡ 10 % ਅਤੇ ਸਰਕਾਰ ਦਾ ਹਿੱਸਾ

10 %,ਸਫ਼ਾਈ ਸੇਵਕਾਂ ਲਈ ਜਮਾ ਨਹੀਂ  ਕੀਤਾ ਜਾ ਰਿਹਾ ਅਤੇ ਨਾ ਹੀ ਓਹਨਾ ਨੂੰ ਇਸ ਰਕਮ ਦਾ ਵਿਆਜ ਮਿਲ ਰਿਹਾ ਹੈ  ,ਇਸ  ਦੌਰਾਨ  ਕਈ ਸਫਾਈ ਸੇਵਕ ਰਿਟਾਇਰ ਹੋ ਚੁੱਕੇ ਹਨ, ਕਈਆਂ ਦੀ ਮੌਤ ਹੋ ਚੁੱਕੀ ਹੈ- ਉਨ੍ਹਾਂ ਮੁਲਾਜ਼ਮਾਂ ਨੂੰ ਵੀ  ਪ੍ਰੋਵਿਡੇੰਟ ਫੰਡ ਨਹੀਂ ਮਿਲਿਆ , 10 ਕਰੋੜ ਤੋਂ ਵੱਧ ਸਫ਼ਾਈ ਸੇਵਕਾਂ ਦਾ ਨੁਕਸਾਨ ਨਗਰ ਕੌਂਸਲ ਸੰਗਰੂਰ ਨੇ ਕੀਤਾ ਹੈ ,ਜੇਕਰ ਇਸਦਾ ਵਿਆਜ ਜੋੜਿਆ ਜਾਵੇ ਤਾ ਰਕਮ 14 -15 ਕਰੋੜ ਬਣੇਗੀ .ਜਤਿੰਦਰ ਕਾਲੜਾ ਨੇ ਦੱਸਿਆ ਕਿ ਦਲਿਤ ਭਾਈਚਾਰੇ ਨਾਲ ਸਬੰਧ ਰੱਖਦੇ  ਸਫ਼ਾਈ ਸੇਵਕਾਂ ਨੂੰ  ਉਹਨਾਂ ਦਾ  ਹੱਕ  ਦਿਵਾਉਣ ਦੀ ਜਿੰਮੇਵਾਰੀ ਸੰਗਰੂਰ ਹਲਕੇ ਤੋਂ ਵਿਧਾਇਕ ਅਤੇ ਮੰਤਰੀ ਵਿਜੇੰਦਰ ਸਿੰਗਲਾ  ਦੀ ਸੀ ,ਪ੍ਰੰਤੂ ਅਸੀਂ ਭਾਜਪਾ ਦੇ ਆਗੂ ਪ੍ਰਦਰਸ਼ਨ  ਕਰਕੇ ,ਰਾਜਨੀਤਿਕ ਲੜਾਈ ਲੜ