ਭਾਰਤ ਨੇ ਸ਼੍ਰੀਲੰਕਾ ਨੂੰ 7ਵਿਕਟਾਂ ਨਾਲ ਹਰਾਇਆ

Advertisement

ਭਾਰਤ ਨੇ ਸ਼੍ਰੀਲੰਕਾ ਨੂੰ 7ਵਿਕਟਾਂ ਨਾਲ ਹਰਾਇਆ

ਪ੍ਰਿਥਵੀ ਸ਼ਾਹ ਬਣੇ ਮੈਨ ਆੱਫ ਦਿ ਮੈਚ

ਚੰਡੀਗੜ੍ਹ, 19ਜੁਲਾਈ(ਵਿਸ਼ਵ ਵਾਰਤਾ)- ਭਾਰਤ ਅਤੇ ਸ਼੍ਰੀ ਲੰਕਾ ਵਿਚਾਲੇ ਚੱਲ ਰਹੀ ਤਿੰਨ ਮੈਚਾਂ ਦੀ ਇਕ ਦਿਨਾਂ ਲੜੀ ਦੇ ਪਹਿਲੇ ਮੈਚ ਵਿੱਚ ਭਾਰਤ ਨੇ ਸ਼੍ਰੀ  ਲੰਕਾ ਨੂੰ 80ਗੇਂਦਾਂ ਬਾਕੀ ਰਹਿੰਦਿਆਂ 7ਵਿਕਟਾਂ ਦੇ ਵੱਡੇ ਫਰਕ ਨਾਲ ਹਰਾ ਦਿੱਤਾ। ਪਹਿਲਾਂ ਬੱਲੇਬਾਜ਼ੀ ਕਰਦਿਆਂ ਸ਼੍ਰੀ ਲੰਕਾ ਦੀ ਟੀਮ 50 ਓਵਰਾਂ ਵਿੱਚ 9ਵਿਕਟਾਂ ਤੇ 262 ਦੌੜਾਂ ਹੀ ਬਣਾ ਸਕੀ। ਇਸ ਦੇ ਜਵਾਬ ਵਿੱਚ ਭਾਰਤੀ ਬੱਲੇਬਾਜਾਂ ਸ਼ਿਖਰ ਧਵਨ ਅਤੇ ਇਸ਼ਾਨ ਕਿਸ਼ਨ ਦੇ ਅਰਧ ਸੈਂਕੜਿਆਂ ਦੀ ਮਦਦ ਨਾਲ 36.4 ਓਵਰਾਂ ਵਿੱਚ 3ਵਿਕਟਾਂ ਦੇ ਨੁਕਸਾਨ ਨਾਲ 263 ਦੌੜਾਂ ਦੇ ਟਿੱਚੇ ਨੂੰ ਭਾਰਤੀ ਟੀਮ ਨੇ ਹਾਸਿਲ ਕਰ ਲਿਆ।

ਪ੍ਰਿਥਵੀ ਸ਼ਾਹ ਨੂੰ ਮੈਨ ਆੱਫ ਦਿ ਮੈਚ ਚੁਣਿਆ ਗਿਆ।