ਭਾਰਤ ਦਾ ਸ੍ਰੀਲੰਕਾ ਦੌਰਾ

Advertisement

ਭਾਰਤ ਦਾ ਸ੍ਰੀਲੰਕਾ ਦੌਰਾ

ਦੂਜਾ ਵਨਡੇ ਮੈਚ ਅੱਜ

ਸੀਰੀਜ ਤੇ ਕਬਜਾ ਕਰਨ ਦੇ ਇਰਾਦੇ ਨਾਲ ਉਤਰੇਗੀ ਟੀਮ ਇੰਡੀਆ

news

 

ਚੰਡੀਗੜ੍ਹ,20 ਜੁਲਾਈ(ਵਿਸ਼ਵ ਵਾਰਤਾ) ਭਾਰਤ ਅਤੇ ਸ਼੍ਰੀਲੰਕਾ ਵਿਚਾਲੇ3 ਮੈਚਾਂ ਦੀ ਵਨਡੇ ਸੀਰੀਜ਼ ਦਾ ਦੂਜਾ ਮੈਚ ਅੱਜ ਖੇਡਿਆ ਜਾਵੇਗਾ। ਇਹ ਵਨਡੇ ਸ਼ਾਮ 3 ਵਜੇ ਕੋਲੰਬੋ ਦੇ ਪ੍ਰੇਮਦਾਸਾ ਸਟੇਡੀਅਮ ਵਿੱਚ ਸ਼ੁਰੂ ਹੋਵੇਗਾ। ਟੀਮ ਇੰਡੀਆ ਨੇ ਪਹਿਲਾ ਵਨਡੇ ਜਿੱਤ ਕੇ 1-0 ਦੀ ਬੜ੍ਹਤ ਹਾਸਲ ਕਰ ਲਈ ਹੈ।। ਜੇ ਭਾਰਤ ਇਹ ਮੈਚ ਜਿੱਤ ਜਾਂਦਾ ਹੈ, ਤਾਂ ਇਹ ਸ਼੍ਰੀਲੰਕਾ ਖਿਲਾਫ ਉਨ੍ਹਾਂ ਦੀ ਲਗਾਤਾਰ 10 ਵੀਂ ਦੋ-ਪੱਖੀ ਵਨਡੇ ਸੀਰੀਜ਼ ਦੀ ਜਿੱਤ ਹੋਵੇਗੀ।

ਟੀਮ ਇੰਡੀਆ ਦੀ ਗੱਲ ਕਰੀਏ ਤਾਂ ਸ਼ਿਖਰ ਧਵਨ ਦੀ ਅਗਵਾਈ ਵਿਚ ਪਹਿਲੇ ਵਨਡੇ ਮੈਚ ਵਿਚ ਨੌਜਵਾਨ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਭਾਰਤ ਦੀ ਬੱਲੇਬਾਜ਼ੀ ਵਿਚ ਕੋਈ ਕਮੀ ਨਹੀਂ ਸੀ। ਪ੍ਰਿਥਵੀ ਸ਼ਾਅ ਅਤੇ ਧਵਨ ਦੀ ਸ਼ੁਰੂਆਤੀ ਜੋੜੀ ਇੰਨੀ ਮਜ਼ਬੂਤ ​​ਸੀ ਕਿ ਭਾਰਤ ਨੇ ਪਾਵਰ-ਪਲੇਅ (ਪਾਰੀ ਦੇ ਪਹਿਲੇ 10 ਓਵਰਾਂ) ਵਿਚ 8 ਸਾਲਾਂ ਵਿਚ ਸਭ ਤੋਂ ਵੱਧ ਦੌੜਾਂ ਬਣਾਈਆਂ।