ਅੱਜ ਪੁਲਾੜ ਦੀ ਯਾਤਰਾ ਤੇ ਜਾਣਗੇ ਐਮਾਜ਼ਾਨ ਦੇ ਸੰਸਥਾਪਕ ਜੈਫ ਬੇਜ਼ੋ

Advertisement

ਅੱਜ ਪੁਲਾੜ ਦੀ ਯਾਤਰਾ ਤੇ ਜਾਣਗੇ ਐਮਾਜ਼ਾਨ ਦੇ ਸੰਸਥਾਪਕ ਜੈਫ ਬੇਜ਼ੋਸ

ਭਾਰਤ ਨਾਲ ਵੀ ਜੁੜੀਆਂ ਹਨ ਤਾਰਾਂ;ਪੜ੍ਹੋ ਪੂਰੀ ਜਾਣਕਾਰੀ

ਚੰਡੀਗੜ੍ਹ,20 ਜੁਲਾਈ(ਵਿਸ਼ਵ ਵਾਰਤਾ) ਐਮਾਜ਼ਾਨ ਕੰਪਨੀ ਦੇ ਸੰਸਥਾਪਕ ਜੈੱਫ ਬੇਜੋਸ ਦੀ ਸਪੇਸਫਲਾਈਟ ਕੰਪਨੀ ਬਲਿਊ ਆਰਿਜਨ ਨੇ ਐਤਵਾਰ ਨੂੰ ਕਿਹਾ ਕਿ ਇਹ ਆਪਣੀ ਪਹਿਲੀ ਮਨੁੱਖੀ ਪੁਲਾੜ ਫਲਾਈਟ ਲਈ ਪੂਰੀ ਤਰ੍ਹਾਂ ਤਿਆਰ ਹੈ। ਇਹ ਉਡਾਣ ਚਾਰ ਯਾਤਰੀਆਂ ਨੂੰ ਲੈ ਕੇ ਜਾਵੇਗੀ, ਜਿਨ੍ਹਾਂ ਵਿਚ ਜੈਫ ਬੇਜੋਸ ਵੀ ਸ਼ਾਮਲ ਹਨ, ਜੋ ਧਰਤੀ ਦੀ ਸਤ੍ਹਾ ਤੋਂ 100 ਕਿਲੋਮੀਟਰ ਦੀ ਦੂਰੀ ‘ਤੇ, ਕਾਰਮਨ ਲਾਈਨ ਦੀ ਯਾਤਰਾ ਕਰਨਗੇ ਅਤੇ ਸੁਰੱਖਿਅਤ ਢੰਗ ਨਾਲ ਪਰਤ ਆਉਣਗੇ।ਉਡਾਣ ਦਾ ਪੂਰਾ ਸਮਾਂ 10-12 ਮਿੰਟ ਦਾ ਹੋਣ ਵਾਲਾ ਹੈ।

ਇਕ ਹਫ਼ਤਾ ਪਹਿਲਾਂ 11 ਜੁਲਾਈ ਨੂੰ ਬ੍ਰਿਟਿਸ਼ ਅਰਬਪਤੀ ਰਿਚਰਡ ਬ੍ਰੈਨਸਨ ਦੀ ਵਰਜਿਨ ਸਪੇਸ ਸ਼ਿਪ (ਵੀਐਸਐਸ) ਏਕਤਾ ਦੇ ਪੁਲਾੜ ਜਹਾਜ਼ ਦੀ ਉਡਾਣ ਸਫਲ ਹੋਈ ਸੀ। ਉਹ 85 ਕਿਲੋਮੀਟਰ ਉਚਾਈ ਤੱਕ  ਗਏ। ਹੁਣ ਬੇਜੋਸ 20 ਜੁਲਾਈ ਨੂੰ ਪੁਲਾੜ ਵਿਚ ਜਾ ਰਿਹਾ ਹੈ। ਉਹ ਵੀ ਨੀਲ ਆਰਮਸਟ੍ਰਾਂਗ ਦੇ ਚੰਦਰਮਾ ‘ਤੇ ਪੈਰ ਰੱਖਣ ਤੋਂ 52 ਸਾਲ ਬਾਅਦ। ਖਾਸ ਗੱਲ ਇਹ ਹੈ ਕਿ ਭਾਰਤੀ ਮੂਲ ਦੀ ਸਿਰੀਸ਼ਾ ਬਾਂਡਲਾ ਬ੍ਰਾਂਸਨ ਨਾਲ ਗਈ ਸੀ, ਜਦਕਿ ਮਹਾਰਾਸ਼ਟਰ ਦੇ ਕਲਿਆਣ ਦੀ 30 ਸਾਲਾ ਸੰਜਲ ਗਵੰਡੇ ਵੀ ਇੰਜਨੀਅਰਾਂ ਦੀ ਟੀਮ ਵਿਚ ਸ਼ਾਮਲ ਸੀ, ਜਿਸ ਨੇ ਬੇਜੋਸ ਦਾ ਨਵਾਂ ਸ਼ੈਪਰਡ ਰਾਕੇਟ ਬਣਾਇਆ ਸੀ।