ਅਦਾਕਾਰਾ ਸ਼ਿਲਪਾ ਸ਼ੈਟੀ ਦੇ ਪਤੀ ਰਾਜ ਕੁੰਦਰਾ ਦੀਆਂ ਮੁਸ਼ਕਿਲਾਂ  ‘ਚ ਵਾਧਾ

Advertisement

ਅਦਾਕਾਰਾ ਸ਼ਿਲਪਾ ਸ਼ੈਟੀ ਦੇ ਪਤੀ ਰਾਜ ਕੁੰਦਰਾ ਦੀਆਂ ਮੁਸ਼ਕਿਲਾਂ  ‘ਚ ਵਾਧਾ

ਹੁਣ ਇਸ ਯੂ-ਟਿਊਬ ਸਟਾਰ ਨੇ ਲਗਾਏ ਅਰੋਪ

ਫਿਲਮਾਂ ਵਿੱਚ ਕੰਮ ਕਰਨ ਦਾ ਦਿੱਤਾ ਸੀ ਸੱਦਾ

ਪੜ੍ਹੋ ਪੂਰੀ ਖ਼ਬਰ ਇਸ ਲਿੰਕ ਤੇ ਕਲਿਕ ਕਰਕੇ

 

ਚੰਡੀਗੜ੍ਹ, 21ਜੁਲਾਈ (ਵਿਸ਼ਵ ਵਾਰਤਾ) ਬਾਲੀਵੁੱਡ ਦੀ ਮਸ਼ਹੂਰ ਅਭਿਨੇਤਰੀ ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਦੀਆਂ ਮੁਸੀਬਤਾਂ ਰੁਕਦੀਆਂ ਨਜ਼ਰ ਨਹੀਂ ਆ ਰਹੀਆਂ। ਉਸ ਦੀਆਂ ਮੁਸ਼ਕਲਾਂ ਵਿੱਚ  ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਰਾਜ ਕੁੰਦਰਾ ਤੇ ਅਸ਼ਲੀਲ ਫਿਲਮਾਂ ਬਣਾਉਣ ਅਤੇ ਆਪਣੀ ਐਪ ਤੇ ਜਾਰੀ ਕਰਨ ਦਾ ਦੋਸ਼ ਲੱਗਾ ਹੈ।

ਹੁਣ ਇੱਕ ਮਸ਼ਹੂਰ ਯੂਟਿਊਬਰ ਪੁਨੀਤ ਕੌਰ ਨੇ ਵੀ ਦਾਅਵਾ ਕੀਤਾ ਹੈ ਕਿ ਰਾਜ ਕੁੰਦਰਾ ਨੇ ਉਸ ਨੂੰ ਐਪ ‘ਹਾਟ ਸ਼ਾਟਸ’ ਦੀ ਵੀਡੀਓ ਵਿਚ ਕੰਮ ਕਰਨ ਲਈ ਕਿਹਾ ਸੀ। ਮਸ਼ਹੂਰ ਯੂਟਿਊਬਰ ਪੁਨੀਤ ਕੌਰ ਨੇ ਆਪਣੀ ਇੰਸਟਾਗ੍ਰਾਮ ਸਟੋਰੀ ਰਾਹੀਂ ਖੁਲਾਸਾ ਕੀਤਾ ਹੈ ਕਿ ਰਾਜ ਕੁੰਦਰਾ ਨੇ ਉਸ ਨੂੰ ਆਪਣੇ ਐਪ ਦੀਆਂ ਵੀਡੀਓ ਵਿਚ ਕੰਮ ਕਰਨ ਲਈ ਕਿਹਾ ਹੈ। ਪੁਨੀਤ ਕੌਰ ਨੇ ਇੰਸਟਾ ਸਟੋਰੀ ਤੇ ਕਈ ਤਸਵੀਰਾਂ ਸਾਂਝੀਆਂ ਕੀਤੀਆਂ ਅਤੇ ਸਿਰਲੇਖ ਦਿੱਤਾ, “ਦੋਸਤੋ, ਤੁਹਾਨੂੰ ਸਾਡੀ ਤਸਦੀਕ ਕੀਤੀ ਡੀ ਐਮ ਵੀਡੀਓ ਯਾਦ ਹੈ? ਜਿਥੇ ਉਸਨੇ ਮੈਨੂੰ ਆਪਣੀ ਐਪ ਹੌਟਸ਼ਾਟ ਲਈ ਕੰਮ ਕਰਨ ਲਈ ਕਿਹਾ। ਮੈਂ ਬਸ ਮਰ ਗਈ।

 

ਉਸਨੇ ਇਸ ਕੈਪਸ਼ਨ ਨਾਲ ਕਈ ਨਿਊਜ਼ ਕਟਿੰਗਜ਼ ਵੀ ਸ਼ੇਅਰ ਕੀਤੀਆਂ ਹਨ। ਇਸ ਦੇ ਨਾਲ ਹੀ ਪੁਨੀਤ ਕੌਰ  ਨੇ ਇਕ ਹੋਰ ਪੋਸਟ ਸ਼ੇਅਰ ਕਰਦਿਆਂ ਕਿਹਾ ਕੀ ਕਿ ਰੱਬ ਕਰੇ ਰਾਜ ਕੁੰਦਰਾ ਹੁਣ ਜੇਲ੍ਹ ਵਿੱਚ ਸੜ੍ਹੇ। ਆਪਣੀ ਇੰਸਟਾਗ੍ਰਾਮ ਸਟੋਰੀ ਤੇ ਕੈਪਸ਼ਨ ਦੇ ਨਾਲ ਹੈਰਾਨੀ ਜ਼ਾਹਰ ਕਰਦਿਆਂ ਉਨ੍ਹਾਂ ਲਿਖਿਆ,’ ਇਹ ਆਦਮੀ ਸੱਚ-ਮੁਚ ਲੋਕਾਂ ਨੂੰ ਫਸਾ ਰਿਹਾ ਹੈ।

 

ਦੱਸ ਦੇਈਏ ਕਿ ਪੁਨੀਤ ਕੌਰ ਤੋਂ ਪਹਿਲਾਂ ਕਈ ਹੋਰ ਲੋਕਾਂ ਨੇ ਰਾਜ ਕੁੰਦਰਾ ਤੇ ਵੀ ਗੰਭੀਰ ਦੋਸ਼ ਲਗਾਏ ਹਨ। ਜਿਹਨਾਂ ਵਿੱਚ ਪੂਨਮ ਪਾਂਡੇ ਅਤੇ ਸਾਗਰਿਕਾ ਸ਼ੋਨਾ ਸੁਮਨ ਸ਼ਾਮਲਿ ਹਨ।

ਗੌਰਤਲਬ ਹੈ ਕਿ ਮੁੰਬਈ ਕ੍ਰਾਈਮ ਬ੍ਰਾਂਚ ਨੇ ਸੋਮਵਾਰ ਰਾਤ ਨੂੰ ਰਾਜ ਕੁੰਦਰਾ ਨੂੰ ਅਸ਼ਲੀਲ ਫਿਲਮਾਂ ਬਣਾਉਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਸੀ। ਜਿਸ ਤੋਂ ਬਾਅਦ ਰਾਜ ਕੁੰਦਰਾ ਨੂੰ ਮੰਗਲਵਾਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿਥੇ ਉਸਨੂੰ 23 ਜੁਲਾਈ ਤੱਕ ਪੁਲਿਸ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ। ਦੱਸ ਦੱਈਏ ਕਿ ਰਾਜ ਕੁੰਦਰਾ ਸਮੇਤ ਕਈ ਹੋਰਾਂ ਨੂੰ ਅਸ਼ਲੀਲ ਫਿਲਮਾਂ ਬਣਾਉਣ ਅਤੇ ਉਨ੍ਹਾਂ ਦੀ ਐਪ ‘ਤੇ ਜਾਰੀ ਕਰਨ ਦੇ ਦੋਸ਼ ਵਿਚ ਵੀ ਗ੍ਰਿਫਤਾਰ ਕੀਤਾ ਗਿਆ ਸੀ। ਇਸ ਮਾਮਲੇ ਵਿੱਚ ਹੁਣ ਤੱਕ 11 ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ।