ਬਹੁਜਨ ਸਮਾਜ ਪਾਰਟੀ ਵੱਲੋਂ ਚਾਰ ਹਲਕਾ ਇੰਚਾਰਜਾਂ ਦੀ ਨਿਯੁਕਤੀ

Advertisement

ਬਹੁਜਨ ਸਮਾਜ ਪਾਰਟੀ ਵੱਲੋਂ ਚਾਰ ਹਲਕਾ ਇੰਚਾਰਜਾਂ ਦੀ ਨਿਯੁਕਤੀ

ਚੰਡੀਗੜ੍ਹ,21 ਜੁਲਾਈ(ਵਿਸ਼ਵ ਵਾਰਤਾ) ਬਹੁਜਨ ਸਮਾਜ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਭੈਣ ਕੁਆਰੀ ਮਾਇਆਵਤੀ (ਸਾਬਕਾ ਮੁੱਖ ਮੰਤਰੀ ਉੱਤਰ ਪ੍ਰਦੇਸ਼ ਸਾਬਕਾ ਰਾਜ ਸਭਾ ਸਾਂਸਦ )ਦੇ ਨਿਰਦੇਸਾਂ ਵਿੱਚ ਪੰਜਾਬ ਇੰਚਾਰਜ ਸ੍ਰੀ ਰਣਧੀਰ ਸਿੰਘ  ਬੈਨੀਵਾਲ ਨੇ ਅੱਜ ਚਾਰ ਵਿਧਾਨ ਸਭਾ ਦੇ ਹਲਕਾ ਇੰਚਾਰਜ ਨਿਯੁਕਤ ਕੀਤੇ ਹਨ। ਇਹ ਸੀਟਾਂ ਸ੍ਰੋਮਣੀ ਅਕਾਲੀ ਦਲ ਨਾਲ ਚੋਣ ਸਮਝੋਤੇ ਵਿੱਚ ਬਸਪਾ ਦੇ ਹਿੱਸੇ ਆਈਆਂ ਹਨ।  ਇਸ ਦੀ ਜਾਣਕਾਰੀ ਬਸਪਾ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਦਿੱਤੀ। ਇਹ ਹਲਕਾ ਇੰਚਾਰਜ ਬਸਪਾ ਵੱਲੋਂ ਸੰਭਾਵੀ ਉਮੀਦਵਾਰ ਹੋ ਸਕਦੇ ਹਨ ਜਿਨਾਂ ਦਾ ਵੇਰਵਾ ਹੇਠ ਨਿਮਨਲਿਖਤ ਹੈ :

  1. ਨਵਾਂਸ਼ਹਿਰ ਤੋਂ ਨਛੱਤਰ ਪਾਲ
  2. ਪਾਇਲ(ਐੱਸਸੀ) ਤੋਂ ਡਾ. ਜਸਪ੍ਰੀਤ ਸਿੰਘ
  3. ਬਸੀ ਪਠਾਣਾਂ (ਐੱਸਸੀ) ਐਡਵੋਕੇਟ ਸ਼ਿਵ ਕਲਿਆਣ
  4. ਕਰਤਾਰਪੁਰ(ਐੱਸਸੀ)ਤੋਂ ਐਡਵੋਕੇਟ ਬਲਵਿੰਦਰ ਕੁਮਾਰ

ਇਸ ਮੌਕੇ ਇੰਚਾਰਜ ਸ਼੍ਰੀ ਵਿਪੁਲ ਕੁਮਾਰ, ਸੂਬਾ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਅਤੇ ਸਮੁੱਚੀ ਸੂਬਾ ਕਮੇਟੀ,ਜੋਨ ਕਮੇਟੀ ਅਤੇ ਜਿਲ੍ਹਾ ਪ੍ਰਧਾਨ ਹਾਜਰ ਸਨ|