ਮੁੱਖ ਮੰਤਰੀ ਅਤੇ ਪੁੱਤਰ ਰਣਇੰਦਰ ਦੀ ਇਨਕਮ ਟੈਕਸ ਮਾਮਲੇ ਤੇ ਸੁਣਵਾਈ ਅੱਜ

Advertisement

ਮੁੱਖ ਮੰਤਰੀ ਅਤੇ ਪੁੱਤਰ ਰਣਇੰਦਰ ਦੀ ਇਨਕਮ ਟੈਕਸ ਮਾਮਲੇ ਤੇ ਸੁਣਵਾਈ ਅੱਜ

ਚੰਡੀਗੜ੍ਹ, 22ਜੁਲਾਈ(ਵਿਸ਼ਵ ਵਾਰਤਾ)-ਆਮਦਨ ਕਰ ਵਿਭਾਗ ਵੱਲੋਂ ਆਪਣੀ ਆਮਦਨ ਲੁਕਾਉਣ ਦੇ ਮਾਮਲੇ ਵਿੱਚ ਦਾਇਰ ਰਿੱਟ ਪਟੀਸ਼ਨ ਦੇ ਕੇਸ ਵਿੱਚ ਤਲਬ ਕੀਤੇ ਗਏ ਮੁੱਖ ਮੰਤਰੀ ਕੈਪਟਨ ਅਮਰਿੰਦਰ  ਸਿੰਘ ਅਤੇ ਉਹਨਾਂ ਦੇ ਪੁੱਤਰ ਰਣਇੰਦਰ ਸਿੰਘ ਦੇ ਕੇਸ ਦੀ ਸੁਣਵਾਈ ਅੱਜ 22 ਜੁਲਾਈ ਨੂੰ ਲੁਧਿਆਣਾ ਦੀ ਅਦਾਲਤ ਵਿੱਚ ਹੋਵੇਗੀ।

ਦੱਸ ਦੱਈਏ ਕਿ ਆਮਦਨ ਕਰ ਵਿਭਾਗ ਨੇ ਕੈਪਟਨ ਅਤੇ ਉਹਨਾਂ ਦੇ ਪੁੱਤਰ ਖਿਲਾਫ਼ ਅਦਾਲਤ ਵਿੱਚ ਪਿਛਲੇ  ਸਾਲ ਆਮਦਨ ਕਰ ਵਿਭਾਗ ਦੀ ਧਾਰਾ 277 ਤੇ ਆਈਪੀਸੀ ਦੀ ਧਾਰਾ 176,177,181,186,186,193 ਅਤੇ 199ਦੇ ਤਹਿਤ ਸ਼ਿਕਾਇਤ ਦਰਜ ਕੀਤੀ ਸੀ। ਉਹਨਾਂ ਤੇ ਵਿਭਾਗ ਵੱਲੋਂ ਵਿਦੇਸ਼ਾਂ ਵਿੱਚ ਕਈ ਸੰਪਤੀਆਂ ਬਣਾਉਣ ਦੇ ਦੋਸ਼ ਵੀ ਲੱਗੇ ਸਨ ਅਤੇ  ਇਹ ਵੀ ਕਿਹਾ ਕਿ ਦੋਵਾਂ ਨੇ ਆਪਣੀ ਆਮਦਨ ਦੀਆਂ ਜਾਣਕਾਰੀਆਂ ਵੀ ਲੁਕਾਈਆਂ ਹਨ।