ਪਹਿਲੀ ਵਾਰ   ਇੱਕ ਮਹਿਲਾ ਅਧਿਕਾਰੀ ਨੂੰ ਮਿਲੀ ਭਾਰਤ-ਪਾਕਿਸਤਾਨ ਸਰਹੱਦ ਦੀ ਸੁਰੱਖਿਆ ਜਿੰਮੇਵਾਰੀ

Advertisement

ਪਹਿਲੀ ਵਾਰ   ਇੱਕ ਮਹਿਲਾ ਅਧਿਕਾਰੀ ਨੂੰ ਮਿਲੀ ਭਾਰਤ-ਪਾਕਿਸਤਾਨ ਸਰਹੱਦ ਦੀ ਸੁਰੱਖਿਆ ਜਿੰਮੇਵਾਰੀ

ਚੰਡੀਗੜ੍ਹ,2 ਅਗਸਤ(ਵਿਸ਼ਵ ਵਾਰਤਾ) ਪਾਕਿਸਤਾਨ ਨਾਲ ਲੱਗਦੀ ਭਾਰਤੀ ਸਰਹੱਦ ਦੀ ਸੁਰੱਖਿਆ ਜਿੰਮੇਵਾਰੀ ਹੁਣ ਮੱਧ ਪ੍ਰਦੇਸ਼ ਕੇਡਰ ਦੀ  ਆਈਪੀਐੱਸ ਅਧਿਕਾਰੀ ਸੋਨਾਲੀ ਮਿਸ਼ਰਾ ਦੇ ਹੱਥਾਂ ਵਿੱਚ ਹੋਵੇਗੀ। ਉਹ ਅਟਾਰੀ ਬਾਰਡਰ  ਪੰਜਾਬ ਤੋਂ ਸੀਮਾ ਸੁਰੱਖਿਆ ਦੀ ਸਰਹੱਦੀ ਅਗਵਾਈ ਕਰੇਗੀ। ਅਜਿਹਾ ਕਰਨ ਵਾਲੀ ਉਹ ਭਾਰਤ ਦੀ ਪਹਿਲੀ ਆਈਜੀ ਅਧਿਕਾਰੀ ਬਣ ਗਈ ਹੈ।

ਦੱਸ ਦਈਏ ਕਿ ਅਟਾਰੀ ਖੇਤਰ ਵਿੱਚ ਭਾਰਤ ਅਤੇ ਪਾਕਿਸਤਾਨ 553 ਕਿਲੋਮੀਟਰ ਦੀ ਸਰਹੱਦ ਸਾਂਝੀ ਕਰਦੇ ਹਨ ਅਤੇ ਸੁਰੱਖਿਆ ਦੇ ਲਿਹਾਜ਼ ਨਾਲ ਅਟਾਰੀ ਬਾਰਡਰ ਦੀ ਨਿਗਰਾਨੀ ਇੱਕ ਜਿੰਮੇਵਾਰੀ ਭਰਿਆ ਕੰਮ ਹੈ। ਪਹਿਲਾਂ ਵੀ ਕਈ ਮਹੱਤਵਪੂਰਨ ਆਹੁਦਿਆਂ ਤੇ ਸੇਵਾਂਵਾਂ ਨਿਭਾ ਚੁੱਕੀ ਸੋੋਨਾਲੀ ਮਿਸ਼ਰਾ ਹੁਣ ਇਹ ਜਿੰਮੇਵਾਰ ਸੰਭਾਲੇਗੀ।