ਡਿਸਕਸ ਥ੍ਰੋਅਰ ਕਮਲਪ੍ਰੀਤ ਕੌਰ ਨੂੰ ਸਨਮਾਨਿਤ ਕਰੇਗੀ ਪੰਜਾਬ ਅਥਲੈਟਿਕਸ ਐਸੋਸੀਏਸ਼ਨ 

Advertisement

ਡਿਸਕਸ ਥ੍ਰੋਅਰ ਕਮਲਪ੍ਰੀਤ ਕੌਰ ਨੂੰ ਸਨਮਾਨਿਤ ਕਰੇਗੀ ਪੰਜਾਬ ਅਥਲੈਟਿਕਸ ਐਸੋਸੀਏਸ਼ਨ 

ਟੋਕਿਓ ਉਲੰਪਿਕ 2020 ਦੇ ਫਾਇਨਲ ਵਿੱਚ ਰਹੀ ਹੈ  6ਵੇਂ ਨੰਬਰ ਤੇ 


ਮਾਨਸਾ,3 ਅਗਸਤ(ਵਿਸ਼ਵ ਵਾਰਤਾ) ਪੰਜਾਬ ਅਥਲੈਟਿਕਸ ਐਸੋਸੀਏਸ਼ਨ ਦੇ ਸੂਬਾਈ ਪ੍ਰਧਾਨ ਏ.ਕੇ ਸ਼ਰਮਾਂ (ਸੇਵਾ ਮੁਕਤ ਆਈਆਰਐਸ) ਨੇ ਓਲੰਪਿਕ ਖੇਡਾਂ ਦੌਰਾਨ ਹੈਮਰ ਥ੍ਰੋਅ ਵਿੱਚ ਚੰਗੀ ਪੁਜੀਸ਼ਨ(6ਵੀਂਂ) ਕਾਇਮ ਕਰਨ ਵਾਲੀ ਪੰਜਾਬ ਦੀ ਧੀ ਕਮਲਪ੍ਰੀਤ ਕੌਰ ਦੀ ਪ੍ਰਾਪਤੀ ਉਤੇ ਮਾਣ ਮਹਿਸੂਸ ਕਰਦਿਆਂ ਉਸਦਾ ਦੇਸ਼ ਪਰਤਣ ਉਤੇ ਸਨਮਾਨ ਕਰਨ ਦਾ ਫੈਸਲਾ ਕੀਤਾ ਹੈ।

ਉਹ ਐਥਲੈਟਿਕਸ ਵਿੱਚ ਸਿਰੇ ਦੀ ਪ੍ਰਾਪਤੀ ਵਾਲੀ ਪਹਿਲੀ ਭਾਰਤੀ ਅਥਲੀਟ ਹੈ, ਜਿਸ ਨੂੰ ਪੰਜਾਬ ਦੀ ਧੀ ਅਤੇ ਖਾਸ਼ਕਰ ਮਾਲਵੇ ਦੀ ਬੱਚੀ ਹੋਣ ਦਾ ਮਾਣ ਹਾਸਲ ਹੈ। ਉਸ ਨੇ ਕੁਆਲੀਫਾਈਡ ਰਾਉਂਡ ਵਿੱਚ 64 ਮੀਟਰ ਦੂਰ ਚੱਕਾ ਸੁੱਟਕੇ ਇਤਿਹਾਸ ਰਚਿਆ ਹੈ। ਐਸੋਸੀਏਸ਼ਨ ਦੇ ਪ੍ਰਧਾਨ ਨੇ ਕਿਹਾ ਕਿ ਇਸ ਬੱਚੀ ਤੋਂ ਭਵਿੱਖ ਵਿੱਚ ਬੜੀਆਂ ਆਸਾਂ ਹਨ ਅਤੇ ਇਸ ਨੂੰ ਹੁਣ ਹੋਰ ਵੀ ਆਧੁਨਿਕ ਅਤੇ ਵਿਸ਼ੇਸ ਟ੍ਰੇਨਿੰਗ ਦੇਣ ਦਾ ਸਿਲਸਿਲਾ ਜਾਰੀ ਰੱਖਿਆ ਜਾਵੇਗਾ ਤਾਂ ਜੋ ਵਿਸ਼ਵ ਪੱਧਰ ’ਤੇ ਹੋਰ ਵੱਡੀ ਵਿਸ਼ੇਸ ਪ੍ਰਾਪਤੀ ਕੀਤੀ ਜਾ ਸਕੇ।‌ ਉਨ੍ਹਾਂ ਨੇ ਬੱਚੀ ਦੇ ਮਾਪਿਆਂ ਅਤੇ ਕੋਚ ਨੂੰ ਵੀ ਮੁਬਾਰਕਬਾਦ ਦਿੱਤੀ, ਜਿੰਨ੍ਹਾਂ ਕਾਰਨ ਉਸ ਨੇ ਪਹਿਲੀ ਵਾਰ ਉਲੰਪਿਕ ਵਿਚ ਭਾਗ ਲੈਕੇ ਚੰਗੀ ਪ੍ਰਾਪਤੀ ਕੀਤੀ ਹੈ।