ਭਾਰਤੀ ਹਾਕੀ ਟੀਮ ਦਾ ਸੋਨਾ ਜਿੱਤਣ ਦਾ ਸੁਪਨਾ ਟੁੱਟਿਆ

Advertisement

ਟੋਕਿਓ ਉਲੰਪਿਕ 2020

ਭਾਰਤੀ ਹਾਕੀ ਟੀਮ ਦਾ ਸੋਨਾ ਜਿੱਤਣ ਦਾ ਸੁਪਨਾ ਟੁੱਟਿਆ

ਸੈਮੀਫਾਇਨਲ ਵਿੱਚ ਬੈਲਜ਼ੀਅਮ ਹੱਥੋਂ ਖਾਧੀ 5-2 ਨਾਲ ਹਾਰ

 

ਚੰਡੀਗੜ੍ਹ, 3ਅਗਸਤ(ਵਿਸ਼ਵ ਵਾਰਤਾ)-ਭਾਰਤੀ ਪੁਰਸ਼ ਹਾਕੀ ਟੀਮ ਦਾ ਉਲੰਪਿਕ ਵਿੱਚ 9ਵੀਂ ਵਾਰ ਸੋਨਾ ਜਿੱਤਣ ਦਾ ਸੁਪਨਾ ਅੱਜ ਸੈਮੀਫਾਇਨਲ ਮੁਕਾਬਲੇ ਵਿੱਚ ਬੈਲਜ਼ੀਅਮ ਹੱਥੋਂ 5-2 ਨਾਲ ਹਾਰਨ ਤੋਂ ਬਾਅਦ ਟੁੱਟ ਗਿਆ। ਭਾਰਤ ਟੀਮ ਨੇ ਇੱਕ ਵਾਰ‌ ਬੜ੍ਹਤ ਬਣਾ ਲਈ ਸੀ , ਦੂਜੇ ਅਤੇ ਤੀਜੇ ਕੁਆਰਟਰ ਤੱਕ ਮੁਕਾਬਲਾ 2-2 ਨਾਲ ਬਰਾਬਰ ਸੀ, ਪਰ ਚੌਥਾ ਕੁਆਰਟਰ ਭਾਰਤੀ ਟੀਮ ਲਈ ਮੰਦਭਾਗਾ ਸਾਬਤ ਹੋਇਆ। ਹੁਣ ਭਾਰਤੀ ਟੀਮ ਕਾਂਸੀ ਤਮਗੇ ਦੇ ਮੈਚ ਲਈ 5 ਅਗਸਤ ਨੂੰ  ਦੂਜੇ ਸੈਮੀਫਾਇਨਲ ਵਿੱਚ ਹਾਰਨ ਵਾਲੀ ਟੀਮ ਨਾਲ ਭਿੜੇਗੀ।