ਮਾਨਸਾ ਹਲਕੇ ਦੇ ਵਿਕਾਸ ਲਈ ਇੱਕ ਕਰੋੜ ਦੀ ਗ੍ਰਾਂਟ ਮਨਜੂਰ-ਝੱਲਬੂਟੀ

Advertisement

ਮਾਨਸਾ ਹਲਕੇ ਦੇ ਵਿਕਾਸ ਲਈ ਇੱਕ ਕਰੋੜ ਦੀ ਗ੍ਰਾਂਟ ਮਨਜੂਰ-ਝੱਲਬੂਟੀ

ਮਾਨਸਾ ਹਲਕੇ ਦੇ ਸਰਪੰਚਾਂ ਨੂੰ ਸੰਬੋਧਨ ਕਰਦੇ ਮਨਜੀਤ ਸਿੰਘ ਝੱਲਬੂਟੀ।

ਮਾਨਸਾ, 3 ਸਤੰਬਰ(ਵਿਸ਼ਵ ਵਾਰਤਾ)ਪੰਜਾਬ ਪ੍ਰਦੇਸ ਕਾਂਗਰਸ ਦੇ ਜਰਨਲ ਸਕੱਤਰ ਮਨਜੀਤ ਸਿੰਘ ਝੱਲਬੂਟੀ ਨੇ ਦੱਸਿਆ ਕਿ ਮਾਨਸਾ ਵਿਧਾਨ ਸਭਾ ਹਲਕੇ ਦੇ 21 ਪਿੰਡਾਂ ਨੂੰ ਇੱਕ ਕਰੋੜ ਰੁਪਏ ਦੀ ਰਾਸ਼ੀ ਮੰਨਜ਼ੂਰ ਕੀਤੀ ਗਈ ਹੈ ਅਤੇ ਬਾਕੀ ਪਿੰਡਾਂ ਲਈ ਗ੍ਰਾਂਟ ਦੀ ਮੰਨਜ਼ੂਰੀ ਛੇਤੀ ਮਿਲਣ ਦੀ ਸੰਭਾਵਨਾ ਹੈ। ਉਹ ਅੱਜ ਇਥੇ ਹਲਕੇ ਦੇ ਸਰਪੰਚਾਂ ਦੇ ਇਕੱਠ ਨੂੰ ਸੰਬੋਧਨ ਕਰ ਰਹੇ ਸਨ।
ਝੱਲਬੂਟੀ ਨੇ ਦੱਸਿਆ ਕਿ ਜਿਹੜੇ ਪਿੰਡਾਂ ਨੂੰ ਰਾਸ਼ੀ ਮਨਜ਼ੂਰ ਕੀਤੀ ਗਈ ਹੈ, ਉਨ੍ਹਾਂ ਵਿੱਚ ਪਿੰਡ ਖਿਆਲਾ ਕਲਾ,ਖਿਆਲਾ ਖੁਰਦ,ਠੂਠਿਆਂਵਾਲੀ, ਮੌਜੋ ਕਲਾ,ਮੋਜੋ ਖੁਰਦ,ਮੱਤੀ,ਮਾਖਾ ਚਾਹਿਲਾ,ਅਤਲਾ ਖੁਰਦ,ਸਹਾਰਨਾ, ਤਾਮਕੋਟ,ਡੇਲੂਆਣਾ,ਕੱਲੋ੍ਹ, ਭੁਪਾਲ ਖੁਰਦ,ਭੁਪਾਲ ਕਲਾਂ ,ਬੁਰਜ ਹਰੀ,ਬੁਰਜ ਝੱਬਰ,ਖੀਵਾ,ਦਿਆਲੂਵਾਲਾ ,ਖਿਆਲਾ ਮਲਕਪੁਰ,ਅਸਪਾਲ ,ਅਕਲੀਆ,ਅਲੀਸ਼ੇਰ ਖੁਰਦ ,ਧਲੇਵਾਂ ਸ਼ਾਮਲ ਹਨ।ਉਨ੍ਹਾਂ ਦੱਸਿਆ ਕਿ ਹਲਕੇ ਦੇ ਪਿੰਡਾਂ ਦੀ ਪਹਿਲੀ ਲਿਸਟ ਵਿੱਚ 2.5 ਕਰੋੜ ਰੁਪਏ ਦੀ ਗ੍ਰਾਂਟ ਮੰਨਜ਼ੂਰ ਕਰਨ ਲਈ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਨੂੰ ਭੇਜੀ ਗਈ ਸੀ ਅਤੇ ਦੂਜੀ ਗ੍ਰਾਂਟ ਦੀ ਸੂਚੀ ਛੇਤੀ ਹੀ ਮਨਜ਼ੂਰ ਹੋ ਕੇ ਆ ਜਾਵੇਗੀ।