ਭਾਰਤ-ਇੰਗਲੈਂਡ ਟੈਸਟ ਸੀਰੀਜ਼ ਤੇ ਕੋਰੋਨਾ ਪਿਆ ਭਾਰੀ

Advertisement

ਭਾਰਤ-ਇੰਗਲੈਂਡ ਟੈਸਟ ਸੀਰੀਜ਼ ਤੇ ਕੋਰੋਨਾ ਪਿਆ ਭਾਰੀ

ਅੱਜ ਖੇਡਿਆ ਜਾਣ ਵਾਲਾ ਮੈਚ ਹੋਇਆ ਰੱਦ

BIG NEWS

ਚੰਡੀਗੜ੍ਹ, 10ਸਤੰਬਰ(ਵਿਸ਼ਵ ਵਾਰਤਾ)-ਕਰੋਨਾ ਦਾ ਡਰ ਹੁਣ ਬਣਿਆ ਹੋਇਆ ਹੈ ਜਿਸ ਦੇ ਮੱਦੇਨਜ਼ਰ ਭਾਰਤ ਅਤੇ ਇੰਗਲੈਂਡ ਵਿਚਾਲੇ ਮੈਨਚੈਸਟਰ ਦੇ ਓਲਡ ਟ੍ਰੈਫੋਰਡ ਵਿੱਚ ਖੇਡਿਆ ਜਾਣ ਵਾਲਾ ਪੰਜਵਾਂ ਅਤੇ ਆਖਰੀ ਟੈਸਟ ਮੈਚ ਰੱਦ ਕਰ ਦਿੱਤਾ ਗਿਆ ਹੈ। ਇੰਗਲੈਂਡ ਅਤੇ ਵੇਲਸ ਕ੍ਰਿਕਟ ਬੋਰਡ ਨੇ ਮੈਚ ਰੱਦ ਕਰਨ ਦੀ ਜਾਣਕਾਰੀ ਦਿੱਤੀ ਹੈ। ਈਸੀਬੀ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਦੇ ਖਤਰੇ ਦੇ ਮੱਦੇਨਜ਼ਰ ਭਾਰਤੀ ਟੀਮ ਦੇ ਖਿਡਾਰੀਆਂ ਨੇ ਮਾਨਚੈਸਟਰ ਟੈਸਟ ਖੇਡਣ ਤੋਂ ਇਨਕਾਰ ਕਰ ਦਿੱਤਾ ਹੈ। ਈਸੀਬੀ ਨੇ ਜਾਣਕਾਰੀ ਦਿੱਤੀ ਕਿ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨਾਲ ਚੱਲ ਰਹੀ ਗੱਲਬਾਤ ਦੇ ਆਧਾਰ ਤੇ ਮੈਨਚੈਸਟਰ ਵਿੱਚ ਹੋਣ ਵਾਲਾ ਟੈਸਟ ਮੈਚ ਰੱਦ ਕੀਤਾ ਜਾ ਰਿਹਾ ਹੈ।