ਦੇਖੋ,ਕਿਹੜੇ ਮਸਲਿਆਂ ਤੇ ਬਣੀ ਸਰਕਾਰ ਅਤੇ ਮੁਲਾਜ਼ਮਾਂ ਵਿਚਕਾਰ ਸਹਿਮਤੀ ਤੇ ਕਿੰਨ੍ਹੇ ਫੀਸਦੀ ਹੋਇਆ ਮੁਲਾਜ਼ਮਾਂ ਦੀ ਤਨਖ਼ਾਹ ਵਿੱਚ ਵਾਧਾ

Advertisement

ਕੱਚੇ ਮੁਲਾਜ਼ਮਾਂ ਦੀ  ਹੜਤਾਲ 9ਵੇਂ ਦਿਨ ਹੋਈ ਖਤਮ

ਦੇਖੋ,ਕਿਹੜੇ ਮਸਲਿਆਂ ਤੇ ਹੋਈ ਸਰਕਾਰ ਅਤੇ ਮੁਲਾਜ਼ਮਾਂ ਵਿਚਕਾਰ ਸਹਿਮਤੀ ਤੇ ਕਿੰਨ੍ਹੇ ਫੀਸਦੀ ਹੋਇਆ ਮੁਲਾਜ਼ਮਾਂ ਦੀ ਤਨਖ਼ਾਹ ਵਿੱਚ ਵਾਧਾ

 

ਚੰਡੀਗੜ੍ਹ,14 ਸਤੰਬਰ(ਵਿਸ਼ਵ ਵਾਰਤਾ) ਪੰਜਾਬ ਦੀਆਂ ਸਰਕਾਰੀ ਬੱਸਾਂ ਪਿਛਲੇ 9 ਦਿਨਾਂ ਤੋਂ ਬੰਦ ਪਈਆਂ ਸਨ।  ਅੱਜ ਪੰਜਾਬ ਸਰਕਾਰ ਅਤੇ ਮੁਲਾਜ਼ਮਾਂ ਵਿਚਾਲੇ ਹੋਈ ਬੈਠਕ ਵਿੱਚ ਸਰਕਾਰ ਨੇ ਮੁਲਾਜ਼ਮਾਂ ਦੀ ਤਨਖਾਹ ਵਿੱਚ 30 ਫੀਸਦੀ ਵਾਧਾ ਕਰਨ ਤੇ ਸਹਿਮਤੀ ਪ੍ਰਗਟਾਈ ਹੈ। ਹਾਲਾਂਕਿ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੇ ਮੁੱਦੇ ਤੇ ਖਰੜਾ ਤਿਆਰ ਕਰਨ ਲਈ ਸਰਕਾਰ ਨੇ 1 ਹਫਤੇ ਦਾ ਸਮਾਂ ਮੰਗਿਆ ਸੀ,ਜਿਸ ਦੇ ਮੱਦੇਨਜ਼ਰ ਮੁਲਾਜ਼ਮ ਜੱਥੇਬੰਦੀਆਂ ਨੇ 29 ਤਰੀਕ ਤੱਕ ਆਪਣੇ ਸਾਰੇ ਪ੍ਰੋਗਰਾਮਾਂ ਨੂੰ ਰੱਦ ਕਰਨ ਦਾ ਐਲਾਨ ਕੀਤਾ ਹੈ। ਉਹਨਾਂ ਕਿਹਾ ਕਿ ਸਰਕਾਰ ਜੇਕਰ ਇਸ ਸਮੇਂ ਦੌਰਾਨ ਉਹਨਾਂ ਦੀਆਂ ਮੰਗਾਂ ਮੰਨ ਲੈਂਦੀ ਹੈ ਤਾਂ ਉਹ ਆਪਣੀ ਹੜਤਾਲ ਪੂਰੀ ਤਰ੍ਹਾਂ ਖਤਮ ਕਰ ਦੇਣਗੇ।