ਦਿੱਲੀ: ਸੀਬੀਆਈ ਦੀ ਬਿਲਡਿੰਗ ਨੂੰ ਲੱਗੀ ਅੱਗ,ਮੌਕੇ ਤੇ ਮਚੀ ਹਫੜਾ-ਦਫੜੀ

Advertisement

ਦਿੱਲੀ: ਸੀਬੀਆਈ ਦੀ ਬਿਲਡਿੰਗ ਨੂੰ ਲੱਗੀ ਅੱਗ,ਮੌਕੇ ਤੇ ਮਚੀ ਹਫੜਾ-ਦਫੜੀ

 

ਨਵੀਂ ਦਿੱਲੀ, 17ਸਤੰਬਰ(ਵਿਸ਼ਵ ਵਾਰਤਾ)-ਦੇਸ਼ ਦੀ ਰਾਜਧਾਨੀ ਵਿੱਚ ਸਥਿਤ ਸੀਬੀਆਈ ਦੀ ਇਮਾਰਤ ਵਿੱਚ ਸ਼ੁੱਕਰਵਾਰ ਦੁਪਹਿਰ ਨੂੰ ਅਚਾਨਕ ਅੱਗ ਲੱਗ ਲੱਗਣ ਦੀ ਖ਼ਬਰ ਸਾਹਮਣੇ ਆਈ ਹੈ। ਜਿਸ ਤੋਂ ਬਾਅਦ ਮੌਕੇ ‘ਤੇ ਹਫੜਾ -ਦਫੜੀ ਦਾ ਮਾਹੌਲ ਬਣ ਗਿਆ। ਇਮਾਰਤ ਵਿੱਚ ਮੌਜੂਦ ਸੀਬੀਆਈ ਦਾ ਪੂਰਾ ਸਟਾਫ ਬਾਹਰ ਭੱਜਿਆ। ਇਮਾਰਤ ਨੂੰ ਖਾਲੀ ਕਰਵਾ ਲਿਆ ਗਿਆ।

ਅੱਗ ਬੁਝਾਉਣ ਲਈ ਫਾਇਰ ਬ੍ਰਿਗੇਡ ਤੁਰੰਤ ਮੌਕੇ ‘ਤੇ ਪਹੁੰਚ ਗਈ। ਦੱਸਿਆ ਜਾ ਰਿਹਾ ਹੈ ਕਿ ਫਾਇਰ ਬ੍ਰਿਗੇਡ ਕਰਮਚਾਰੀਆਂ ਵੱਲੋਂ ਅੱਗ ‘ਤੇ ਕਾਬੂ ਪਾ ਲਿਆ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਸੀਬੀਆਈ ਦੀ ਇਮਾਰਤ ਦਿੱਲੀ ਦੇ ਲੋਧੀ ਰੋਡ ਇਲਾਕੇ ਵਿੱਚ ਸਥਿਤ ਹੈ। ਦੱਸਿਆ ਜਾ ਰਿਹਾ ਹੈ ਕਿ ਅੱਗ ਇਮਾਰਤ ਦੇ ਬੇਸਮੈਂਟ ਵਿੱਚ ਲੱਗੀ ਅਤੇ ਫੈਲਣੀ ਸ਼ੁਰੂ ਹੋ ਗਈ। ਭਾਰੀ ਧੂੰਆਂ ਉੱਠਣਾ ਸ਼ੁਰੂ ਹੋ ਗਿਆ। ਜਿੱਥੇ ਸੀਬੀਆਈ ਦੇ ਸਾਰੇ ਅਧਿਕਾਰੀ ਅਤੇ ਕਰਮਚਾਰੀ ਇਹ ਦੇਖ ਕੇ ਇਮਾਰਤ ਤੋਂ ਬਾਹਰ ਆ ਗਏ। ਇਹ ਡਰ ਸੀ ਕਿ ਜੇਕਰ ਅੱਗ ਫੈਲ ਗਈ ਤਾਂ ਇਮਾਰਤ ਤੋਂ ਬਾਹਰ ਨਿਕਲਣਾ ਮੁਸ਼ਕਲ ਹੋ ਸਕਦਾ ਹੈ।