ਪੁੱਤਰ ਦਾ ਵਿਆਹ ਸਾਦਗੀ ਵਿੱਚ ਰਹਿ ਕੇ ਕਰਨ ਲਈ ਮੁੱਖ ਮੰਤਰੀ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼ਲਾਘਾ

Advertisement

  ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਫਦ ਨੇ ਕੀਤੀ ਮੁੱਖ ਮੰਤਰੀ ਚਰਨਜੀਤ ਚੰਨੀ ਨਾਲ ਮੁਲਾਕਾਤ

ਪੁੱਤਰ ਦਾ ਵਿਆਹ ਸਾਦਗੀ ਵਿੱਚ ਰਹਿ ਕੇ ਕਰਨ ਲਈ ਮੁੱਖ ਮੰਤਰੀ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼ਲਾਘਾ

ਚੰਡੀਗੜ੍ਹ,12 ਅਕਤੂਬਰ(ਵਿਸ਼ਵ ਵਾਰਤਾ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਕ ਵਫਦ ਨੇ ਮੰਗਲਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨਾਲ ਮੁਲਾਕਾਤ ਕੀਤੀ। ਇਸ ਮੌਕੇ ਵਫਦ ਨੇ ਮੁੱਖ ਮੰਤਰੀ ਵੱਲੋਂ ਆਪਣੇ ਪੁੱਤਰ ਦਾ ਵਿਆਹ ਸਾਦਗੀ ਵਿਚ ਰਹਿ ਕੇ ਗੁਰਦੁਵਾਰਾ ਸਾਹਿਬ ਵਿਚ ਪੂਰਨ ਗੁਰ ਮਰਯਾਦਾ ਨਾਲ ਕਰਨ ਦੀ ਸ਼ਲਾਘਾ ਕਰਦਿਆਂ ਕਿਹਾ ਇਸ ਨਾਲ ਸਮਾਜ ਨੂੰ ਸਾਦੇ ਵਿਆਹ ਕਰਨ ਲਈ ਸੇਧ ਤੇ ਪ੍ਰੇਰਨਾ ਮਿਲੇਗੀ। ਵਫਦ ਨੇ ਮੁੱਖ ਮੰਤਰੀ ਨੂੰ ਸਿਰੋਪਾਓ ਵੀ ਬਖਸ਼ਿਸ਼ ਕੀਤਾ।