ਬੀਐਸਐਫ ਦੇ ਕਾਰਵਾਈ ਖੇਤਰ ਵਿੱਚ ਕੀਤਾ ਗਿਆ 50 ਕਿਲੋਮੀਟਰ ਤੱਕ ਦਾ ਵਾਧਾ

Advertisement

ਪੰਜਾਬ ਫਰੰਟ ਨੂੰ ਲੈ ਕੇ ਭਾਰਤ ਸਰਕਾਰ ਦਾ ਵੱਡਾ ਫੈਸਲਾ

ਬੀਐਸਐਫ ਦੇ ਕਾਰਵਾਈ ਖੇਤਰ ਵਿੱਚ ਕੀਤਾ ਗਿਆ 50 ਕਿਲੋਮੀਟਰ ਤੱਕ ਦਾ ਵਾਧਾ

ਦੇੇਖੋ, ਬੀਐਸਐਫ ਨੂੰ ਗ੍ਰਿਫਤਾਰੀ ਅਤੇ ਤਲਾਸ਼ੀ ਦੇ ਨਾਲ ਮਿਲੇ ਹੋਰ ਕਿਹੜੇ ਹੱਕ

 

ਚੰਡੀਗੜ੍ਹ,13 ਅਕਤੂਬਰ(ਵਿਸ਼ਵ ਵਾਰਤਾ)-  ਕੇਂਦਰੀ ਗ੍ਰਹਿ ਮੰਤਰਾਲੇ (ਐਮਐਚਏ) ਨੇ ਸੀਮਾ ਸੁਰੱਖਿਆ ਬਲ (ਬੀਐਸਐਫ) ਦੇ ਅਧਿਕਾਰ ਖੇਤਰ ਨੂੰ ਵਧਾ ਦਿੱਤਾ ਹੈ ਅਤੇ ਹੁਣ ਬੀਐਸਐਫ ਅਧਿਕਾਰੀਆਂ ਨੂੰ ਗ੍ਰਿਫਤਾਰੀ, ਤਲਾਸ਼ੀ ਅਤੇ ਜ਼ਬਤ ਕਰਨ ਦੇ ਅਧਿਕਾਰ ਦਿੱਤੇ ਗਏ ਹਨ। ਬੀਐਸਐਫ ਅਧਿਕਾਰੀ ਪੱਛਮੀ ਬੰਗਾਲ, ਪੰਜਾਬ ਅਤੇ ਅਸਾਮ ਵਿੱਚ ਗ੍ਰਿਫਤਾਰੀਆਂ ਅਤੇ ਤਲਾਸ਼ੀ ਲੈਣ ਦੇ ਯੋਗ ਹੋਣਗੇ। ਬੀਐਸਐਫ ਨੂੰ ਸੀਆਰਪੀਸੀ, ਪਾਸਪੋਰਟ ਐਕਟ ਅਤੇ ਪਾਸਪੋਰਟ (ਐਂਟਰੀ ਟੂ ਇੰਡੀਆ) ਐਕਟ ਦੇ ਤਹਿਤ ਇਹ ਕਾਰਵਾਈ ਕਰਨ ਦਾ ਅਧਿਕਾਰ ਮਿਲਿਆ ਹੈ। ਆਸਾਮ, ਪੱਛਮੀ ਬੰਗਾਲ ਅਤੇ ਪੰਜਾਬ ਵਿੱਚ, ਬੀਐਸਐਫ ਨੂੰ ਪੁਲਿਸ ਦੀ ਤਰਜ਼ ‘ਤੇ ਤਲਾਸ਼ੀ ਅਤੇ ਗ੍ਰਿਫਤਾਰੀ ਦਾ ਅਧਿਕਾਰ ਮਿਲ ਗਿਆ ਹੈ। ਬੀਐਸਐਫ ਦੇ ਅਧਿਕਾਰੀ ਤਿੰਨ ਰਾਜਾਂ ਵਿੱਚ ਬੰਗਲਾਦੇਸ਼ ਅਤੇ ਪਾਕਿਸਤਾਨ ਸਰਹੱਦ ਤੋਂ 50 ਕਿਲੋਮੀਟਰ ਦੂਰ ਦੇਸ਼ ਦੇ ਰਾਜਾਂ ਵਿੱਚ ਕਾਰਵਾਈ ਕਰ ਸਕਣਗੇ। ਪਹਿਲਾਂ ਇਹ ਸੀਮਾ 15 ਕਿਲੋਮੀਟਰ ਸੀ।