ਫਾਈਨਲ ਵਿੱਚ ਪਹੁੰਚਣ ਲਈ ਭਿੜਨਗੀਆਂ ਦਿੱਲੀ ਤੇ ਕੋਲਕਾਤਾ ਦੀਆਂ ਟੀਮਾਂ

Advertisement

ਆਈਪੀਐੱਲ 2021

ਕੁਆਲੀਫਾਇਰ-2

ਫਾਈਨਲ ਵਿੱਚ ਪਹੁੰਚਣ ਲਈ ਭਿੜਨਗੀਆਂ ਦਿੱਲੀ ਤੇ ਕੋਲਕਾਤਾ ਦੀਆਂ ਟੀਮਾਂ

ਚੰਡੀਗੜ੍ਹ,13 ਅਕਤੂਬਰ(ਵਿਸ਼ਵ ਵਾਰਤਾ)- ਆਈਪੀਐਲ ਦੇ ਦੂਜੇ ਕੁਆਲੀਫਾਇਰ ਦਾ ਰੌਮਾਂਚਕ ਮੁਕਾਬਲਾ ਅੱਜ ਦਿੱਲੀ ਕੈਪੀਟਲਜ ਅਤੇ ਕੋਲਕਾਤਾ ਨਾਈਟ ਰਾਈਡਰਜ਼ ਦੀਆਂ ਟੀਮਾਂ ਅੱਜ ਆਹਮੋ ਸਾਹਮਣੇ ਹੋਣਗੀਆਂ। ਦੱਸ ਦਈਏ ਕਿ ਪੁਆਂਇਟ ਟੇਬਲ ਵਿੱਚ ਸ਼ਿਖਰ ਤੇ ਰਹਿਣ ਵਾਲੀ ਦਿੱਲੀ ਦੀ ਟੀਮ ਪਹਿਲੇ ਕੁਆਲੀਫਾਇਰ ਵਿੱਚ ਚੇਨੱਈ ਹੱਥੋਂ ਹਾਰ ਗਈ ਸੀ। ਉੱਥੇ ਹੀ ਕੋਲਕਾਤਾ  ਦੀ ਟੀਮ ਵਿਰਾਟ ਕੋਹਲੀ ਦੀ ਕਪਤਾਨੀ ਵਾਲੀ ਬੰਗਲੌਰ ਦੀ ਟੀਮ ਨੂੰ  ਹਰਾ ਕੇ ਇੱਥੇ ਪਹੁੰਚੀ ਹੈ। ਇਸ ਲਈ ਇੱਕ ਪਾਸੇ ਤਾਂ ਇਹ ਮੁਕਾਬਲਾ ਦੋਨਾਂ ਟੀਮਾਂ ਲਈ ਕਰੋ ਜਾਂ ਮਰੋ ਦਾ ਹੈ ਉੱਥੇ ਹੀ ਦੂਜੇ ਪਾਸੇ ਦੋਨਾਂ ਟੀਮਾਂ ਦੇ ਕਪਤਾਨਾਂ ਨੌਜਵਾਨ ਰਿਸ਼ਭ ਪੰਤ ਅਤੇ ਤਜਰਬੇਕਾਰ ਇਓਨ ਮੌੌਰਗਨ ਦੀ ਟੱਕਰ ਵੀ ਜਬਰਦਸਤ ਹੋਵੇਗੀ।