ਕੋਲਕਾਤਾ ਨੇ ਦਿੱਲੀ ਨੂੰ ਹਰਾ ਕੇ ਫਾਈਨਲ ਚ ਕੀਤਾ ਪ੍ਰਵੇਸ਼

Advertisement

ਆਈਪੀਐਲ 2021

ਕੋਲਕਾਤਾ ਨੇ ਦਿੱਲੀ ਨੂੰ ਹਰਾ ਕੇ ਫਾਈਨਲ ਚ ਕੀਤਾ ਪ੍ਰਵੇਸ਼

ਚੰਡੀਗੜ੍ਹ, 14ਅਕਤੂਬਰ(ਵਿਸ਼ਵ ਵਾਰਤਾ)-ਕੋਲਕਾਤਾ ਨੇ ਦਿੱਲੀ ਨੂੰ ਹਰਾ ਕੇ ਆਈਪੀਐਲ ਦੇ ਫਾਈਨਲ ਵਿੱਚ ਪ੍ਰਵੇਸ਼ ਕਰ ਲਿਆ ਹੈ। ਕੋਲਕਾਤਾ ਅਤੇ ਦਿੱਲੀ ਵਿਚਾਲੇ ਆਈਪੀਐਲ ਦੇ ਦੂਜੇ ਕੁਆਲੀਫਾਇਰ ਮੈਚ ਵਿੱਚ ਕੋਲਕਾਤਾ ਨੂੰ ਜਿੱਤ ਲਈ 136 ਦੌੜਾਂ ਬਣਾਉਣੀਆਂ  ਸਨ। 20 ਵੇਂ ਓਵਰ ਦੀ 5 ਵੀਂ ਗੇਂਦ ਤੱਕ ਚੱਲੇ ਮੈਚ ਵਿੱਚ ਉਸਨੇ ਦਿੱਲੀ ਨੂੰ 3 ਵਿਕਟਾਂ ਨਾਲ ਹਰਾਇਆ। ਫਸਿਆ ਹੋਇਆ ਮੈਚ ਰਾਹੁਲ ਤ੍ਰਿਪਾਠੀ ਦੇ ਛੱਕੇ ਦੀ ਮਦਦ ਨਾਲ ਖਤਮ ਹੋਇਆ। ਹੁਣ ਲੀਗ ਦੇ ਖਿਤਾਬੀ ਮੈਚ ਵਿੱਚ ਕੋਲਕਾਤਾ ਅਤੇ ਚੇਨਈ ਦਾ ਮੁਕਾਬਲਾ ਹੋਵੇਗਾ।