ਪ੍ਰਧਾਨਗੀ ਦੇ ਅਹੁਦੇ ਤੋਂ  ਅਸਤੀਫਾ ਦੇਣ ਤੋਂ ਬਾਅਦ ਨਵਜੋਤ ਸਿੱਧੂ ਦੀ ਹਾਈਕਮਾਨ ਨਾਲ ਪਹਿਲੀ ਮਿਲਣੀ ਅੱਜ

Advertisement

ਪ੍ਰਧਾਨਗੀ ਦੇ ਅਹੁਦੇ ਤੋਂ  ਅਸਤੀਫਾ ਦੇਣ ਤੋਂ ਬਾਅਦ ਨਵਜੋਤ ਸਿੱਧੂ ਦੀ ਹਾਈਕਮਾਨ ਨਾਲ ਪਹਿਲੀ ਮਿਲਣੀ ਅੱਜ

ਚੰਡੀਗੜ੍ਹ,14 ਅਕਤੂਬਰ(ਵਿਸ਼ਵ ਵਾਰਤਾ)-: ਪੰਜਾਬ ਕਾਂਗਰਸ ਕਮੇਟੀ ਦੀ ਪ੍ਰਧਾਨਗੀ ਤੋਂ ਅਸਤੀਫਾ ਦੇਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਅੱਜ ਪਹਿਲੀ ਵਾਰ ਕਾਂਗਰਸ ਹਾਈਕਮਾਨ ਨਾਲ ਮੁਲਾਕਾਤ ਕਰਨਗੇ। ਉਹਨਾਂ ਦੀ ਕਾਂਗਰਸ ਇੰਚਾਰਜ ਹਰੀਸ਼ ਰਾਵਤ ਅਤੇ ਕੇਸੀ ਵੇਣੂਗੋਪਾਲ ਨਾਲ ਮੁਲਾਕਾਤ ਤੈਅ ਹੋਈ ਹੈ। ਪਰ,ਮੁਲਾਕਾਤ ਤੋਂ ਇੱਕ ਦਿਨ ਪਹਿਲਾਂ ਹੀ ਸਿੱਧੂ ਨੇ ਆਪਣੇ ਟਵੀਟਰ ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ । ਜਿਸ ਵਿੱਚ ਉਹ ਏਆਈਸੀਸੀ ਦੇ 18 ਨੁਕਾਤੀ ਏਜੰਡੇ ਸਮੇਤ ਰਾਜ ਦੇ ਮੁੱਖ ਮੁੱਦਿਆਂ ਬਾਰੇ ਗੱਲ ਕਰ ਰਹੇ ਹਨ। ਉਹਨਾਂ ਨੇ ਇਹ ਵੀ ਕਿਹਾ ਕਿ “ਜੋ ਕੋਈ ਵੀ ਪੰਜਾਬ ਲਈ ਮੇਰੇ ਪਿਆਰ ਨੂੰ ਸਮਝਦਾ ਹੈ ਉਹ ਮੇਰੇ ਵੱਲ ਉਂਗਲ ਨਹੀਂ ਉਠਾਏਗਾ” ਉਹਨਾਂ ਨੇ ਪੰਜਾਬ ਕਾਂਗਰਸ ਦੀ ਜਿੰਮੇਦਾਰੀ ਦੇਣ ਲਈ ਹਾਈਕਮਾਨ ਦਾ ਧੰਨਵਾਦ ਕੀਤਾ ਪਰ,ਨਾਲ ਹੀ ਇਹ ਵੀ ਕਿਹਾ ਕਿ ਅੱਗੇ ਵਧਣ ਲਈ ਸਮਝੌਤਾ ਨਹੀਂ ਕੀਤਾ ਜਾ  ਸਕਦਾ। ਇਸ ਵੀਡੀਓ ਰਾਹੀਂ ਸਿੱਧੂ ਨੇ ਸਿੱਧੇ ਤੌਰ ਤੇ ਹਾਈਕਮਾਨ ਤੱਕ ਇਹ ਸੰਦੇਸ਼ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ,ਕਿ ਉਹ ਕਿਸੇ ਵੀ ਕੀਮਤ ਤੇ ਪਿੱਛੇ ਨਹੀਂ ਹਟਣਗੇ। ਦੱਸ ਦਈਏ ਕਿ ਸਿੱਧੂ ਨੇ ਪੰਜਾਬ ਦੇ ਨਵੇਂ ਡੀਜੀਪੀ ਅਤੇ ਏਜੀ ਦੀਆਂ ਨਿਯੁਕਤੀਆਂ ਤੇ ਸਵਾਲ ਚੁੱਕਦੇ ਹੋਏ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। 

 

ਸਿੱਧੂ ਨੇ ਵੀਡੀਓ ਵਿੱਚ  ਇਹ ਵੀ ਕਿਹਾ ਕਿ ਸਿਸਟਮ ਨੂੰ ਬਦਲਣ ਦੀ ਲੋੜ ਹੈ ਅਤੇ ਉਸ (ਸਿੱਧੂ ) ਵਰਗੇ ਲੋਕ ਆਉਂਦੇ -ਜਾਂਦੇ ਰਹਿਣਗੇ। “ਇਸ਼ਕ ਜ਼ਿਨਕੋ ਹੈ ਵਤਨ ਸੇ ਖੁਦੀ ਕੋ ਮਿਟਾਤੇ ਰਹੇਂਗੇ … ਸਿੱਧੂ ਜੈਸੇ ਪਰਵਾਨੇ ਔਰ ਭੀ ਆਤੇ ਰਹੇਂਗੇ,” ।