ਪਰਗਟ ਸਿੰਘ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਦੱਸਿਆ ਬੀਐਸਐਫ ਦੇ ਅਧਿਕਾਰ ਵਧਾਏ ਜਾਣ ਦਾ ਜਿੰਮੇਵਾਰ

Advertisement

ਕੈਬਨਿਟ ਮੰਤਰੀ ਪਰਗਟ ਸਿੰਘ ਦਾ ਕੈਪਟਨ ਅਮਰਿੰਦਰ ਸਿੰਘ ਤੇ ਵੱਡਾ ਹਮਲਾ

ਕੈਪਟਨ ਪਹਿਲੀ ਵਾਰ ਦਿੱਲੀ ਗਏ ਤਾਂ ਝੋਨੇ ਦੀ ਖਰੀਦ ਵਿੱਚ ਦੇਰੀ ਕਰਵਾ ਆਏ,ਦੂਜੀ ਵਾਰ ਗਏ ਤਾਂ ਬੀਐਸਐਫ ਦੇ ਅਧਿਕਾਰ ਵਧਾ ਆਏ -ਪਰਗਟ ਸਿੰਘ

 

ਚੰਡੀਗੜ੍ਹ,14 ਅਕਤੂਬਰ(ਵਿਸ਼ਵ ਵਾਰਤਾ)- ਪੰਜਾਬ ਵਿੱਚ ਬੀਤੇ ਕੱਲ੍ਹ ਕੇਂਦਰ ਸਰਕਾਰ ਨੇ ਬੀਐਸਐਫ ਦੇ ਅਧਿਕਾਰਾਂ ਵਿੱਚ ਵਾਧਾ ਕਰਨ ਦਾ ਐਲਾਨ ਕੀਤਾ ਸੀ। ਜਿਸ ਨੂੰ ਲੈ ਕੇ ਪੰਜਾਬ ਸਰਕਾਰ ਅਤੇ ਕੇਂਦਰ ਆਹਮੋ ਸਾਹਮਣੇ ਹਨ। ਅੱਜ ਪੰਜਾਬ ਦੇ ਕੈਬਨਿਟ ਮੰਤਰੀ ਪਰਗਟ ਸਿੰਘ ਨੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਕੇਂਦਰ ਸਰਕਾਰ ਦੀ ਅੱਧੇ ਪੰਜਾਬ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਹੈ। ਇਸ ਦੇ ਨਾਲ ਹੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਵੱਡਾ ਇਲਜ਼ਾਮ ਲਗਾਉਂਦਿਆਂ ਪਰਗਟ ਸਿੰਘ ਨੇ ਕਿਹਾ ਕਿ ,ਕੈਪਟਨ ਦੋ ਵਾਰ ਦਿੱਲੀ ਗਏ ਹਨ,ਪਹਿਲੀ ਵਾਰ ਉਹਨਾਂ ਨੇ ਝੋਨੇ ਦੀ ਖਰੀਦ ਵਿੱਚ ਦੇਰੀ ਕਰਵਾਈ ਅਤੇ ਹੁਣ ਦੂਜੀ ਵਾਰ ਗਏ ਤਾਂ ਬੀਐਸਐਫ ਦੇ ਅਧਿਕਾਰਾਂ ਵਿੱਚ ਵਾਧਾ ਕਰਵਾ ਆਏ।