ਸਿੰਘੂ ਬਾਰਡਰ ਤੇ ਹੋਏ ਕਤਲ ਦੀ ਜਿੰਮੇਵਾਰੀ ਲੈਣ ਵਾਲੇ ਨਿਹੰਗ ਦੀ ਭਾਜਪਾ ਮੰਤਰੀ ਨਾਲ ਫੋਟੋ ਸਾਹਮਣੇ ਆਉਣ ਤੇ ਕਾਂਗਰਸ ਨੇ ਚੁੱਕੇ ਸਵਾਲ

Advertisement

ਸਿੰਘੂ ਬਾਰਡਰ ਤੇ ਹੋਏ ਕਤਲ ਦੀ ਜਿੰਮੇਵਾਰੀ ਲੈਣ ਵਾਲੇ ਨਿਹੰਗ ਦੀ ਭਾਜਪਾ ਮੰਤਰੀ ਨਾਲ ਫੋਟੋ ਸਾਹਮਣੇ ਆਉਣ ਤੇ ਕਾਂਗਰਸ ਨੇ ਚੁੱਕੇ ਸਵਾਲ

ਦੇਖੋ,ਭਾਜਪਾ ਮੰਤਰੀ ਨਰਿੰਦਰ ਤੋਮਰ ਅਤੇ ਨਿਹੰਗ ਬਾਬਾ ਅਮਨ ਸਿੰਘ ਦੀ ਮੁਲਾਕਾਤ ਦੀਆਂ ਤਸਵੀਰਾਂ

 

 

ਚੰਡੀਗੜ੍ਹ,19 ਅਕਤੂਬਰ(ਵਿਸ਼ਵ ਵਾਰਤਾ)- ਸਿੰਘੂ ਬਾਰਡਰ ਤੇ ਹੋਏ ਕਤਲ ਦੀ ਜਿੰਮੇਵਾਰੀ  ਬਾਬਾ ਅਮਨ ਸਿੰਘ ਜੱਥੇਬੰਦੀ ਦੇ ਚਾਰ ਮੈਂਬਰਾਂ ਨੇ ਲਈ ਹੈ। ਹੁਣ ਬਾਬਾ ਅਮਨ ਸਿੰਘ ਦੀ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਅਤੇ ਇੱਕ ਹੋਰ ਕੇਂਦਰੀ ਰਾਜ ਮੰਤਰੀ ਨਾਲ ਮੁਲਾਕਾਤ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਇਹ ਤਸਵੀਰਾਂ ਸਾਹਮਣੇ ਆਉਣ ਨਾਲ ਕਈ ਤਰ੍ਹਾਂ ਦੇ ਸਵਾਲ ਉੱੱਠਣੇ ਸ਼ੁਰੂ ਹੋ ਗਏ ਹਨ। ਇਸ ਦੇ ਨਾਲ ਹੀ ਸੀਨੀਅਰ ਕਾਂਗਰਸੀ ਆਗੂ ਰਣਦੀਪ ਸਿੰਘ ਸੂਰਜੇਵਾਲਾ ਨੇ ਇੱਕ ਟਵੀਟ ਰਾਹੀਂ ਸਿੱਧਾ ਸਿੱਧਾ ਇਹਨਾਂ ਮੁਲਾਕਾਤਾਂ ਤੇ ਸਵਾਲ ਚੁੱਕੇ ਹਨ।  ਉਹਨਾਂ ਨੇ ਕਿਹਾ ਹੈ ਕਿ ਪਰਤਾਂ ਉੱਠ ਰਹੀਆਂ ਹਨ ਤੇ ਪਰਦਾ ਖੁੱਲ਼੍ਹ ਰਿਹਾ ਹੈ,ਕੌਣ ਕਿਸਾਨਾਂ ਦੇ ਖਿਲਾਫ ਸਾਜਿਸ਼ ਰਚ ਰਿਹਾ ਹੈ।