ਉੱਪ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ  ਸਿੰਘੂ ਕਤਲਕਾਂਡ ਤੇ ਵੱਡਾ ਬਿਆਨ

Advertisement

ਉੱਪ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ਦਾ ਸਿੰਘੂ ਕਤਲਕਾਂਡ ਤੇ ਵੱਡਾ ਬਿਆਨ

ਇਹ ਡੂੰਘੀ ਸਾਜਿਸ਼ ਹੈ,ਇਸਦੀ ਉੱਚ ਪੱਧਰੀ ਜਾਂਚ ਹੋਵੇਗੀ-ਡੀਪਟੀ ਸੀਐੱਮ ਰੰਧਾਵਾ

Sukhjinder Singh Randhawa

 

ਚੰਡੀਗੜ੍ਹ,19 ਅਕਤੂਬਰ(ਵਿਸ਼ਵ ਵਾਰਤਾ)- ਪੰਜਾਬ ਦੇ ਉੱਪ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਸੁੱਖਜਿੰਦਰ ਰੰਧਾਵਾ ਨੇ ਅੱਜ ਦਿੱਲੀ  ਦੇ ਸਿੰਘੂ ਬਾਰਡਰ ਤੇ ਹੋਏ ਕਤਲ ਨੂੰ ਡੂੰਘੀ ਸਾਜਿਸ਼ ਦਾ ਹਿੱਸਾ ਦੱਸਿਆ ਹੈ। ਉਹਨਾਂ ਨੇ ਕਿਹਾ ਕਿ ਕਤਲ ਦੀ  ਜਿੰਮੇਵਾਰੀ ਲੈਣ ਵਾਲੀ ਨਿਹੰਗ ਜੱਥੇਬੰਦੀ ਦੇ ਪ੍ਰਮੁੱਖ ਬਾਬਾ ਅਮਨ ਸਿੰਘ ਦੀ ਕੇਂਦਰੀ ਖੇਤੀਬਾੜੀ ਮੰਤਰੀ ਨਾਲ ਹੋਈ ਮੁਲਾਕਾਤ ਦੀਆਂ ਤਸਵੀਰਾਂ ਬੇਹੱਦ  ਹੈਰਾਨੀ ਭਰੀਆਂ ਹਨ।  ਇਸ ਤੋਂ ਇਲਾਵਾ ਤਸਵੀਰਾਂ ਵਿੱਚ ਗੁਰਮੀਤ ਪਿੰਕੀ ਦੀ ਮੌਜੂਦਗੀ ਵੀ ਮਾਮਲੇ ਨੂੰ ਸ਼ੱਕੀ ਬਣਾਉਂਦੀ ਹੈ। ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਆਪਣੇ ਪੱਧਰ ਤੇ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਏਗੀ।