ਆਪਣੀ ਅਲੱਗ ਪਾਰਟੀ ਬਣਾਉਣਗੇ ਕੈਪਟਨ ਅਮਰਿੰਦਰ ਸਿੰਘ

Advertisement

ਪੰਜਾਬ ਦੀ ਸਿਆਸਤ ਨਾਲ ਜੁੜੀ ਵੱਡੀ ਖਬਰ

 

ਆਪਣੀ ਅਲੱਗ ਪਾਰਟੀ ਬਣਾਉਣਗੇ ਕੈਪਟਨ ਅਮਰਿੰਦਰ ਸਿੰਘ

ਭਾਰਤੀ ਜਨਤਾ ਪਾਰਟੀ ਨਾਲ ਗੱਠਜੋੜ ਕਰਨ ਦਾ ਦਿੱਤਾ ਇਸ਼ਾਰਾ,ਕਿਹਾ ਭਾਜਪਾ ਫਿਰਕੂ ਪਾਰਟੀ ਨਹੀਂ

ਖੇਤੀ ਕਾਨੂੰਨਾਂ ਦਾ ਮਸਲਾ ਵੀ ਛੇਤੀ ਹੱਲ ਹੋਣ ਦਾ ਦਿੱਤਾ ਇਸ਼ਾਰਾ

ਵਿਸ਼ਵ ਵਾਰਤਾ ਵੱਲੋਂ ਕੀਤੀ ਭਵਿੱਖਬਾਣੀ ਹੋਈ ਸੱਚ ਸਾਬਿਤ

 

 

 

 

 

ਚੰਡੀਗੜ੍ਹ,19 ਅਕਤੂਬਰ(ਵਿਸ਼ਵ ਵਾਰਤਾ)-ਪੰਜਾਬ ਦੇ ਮੁੱਖ ਮੰਤਰੀ ਅਹੁਦੇ ਤੋਂ ਅਸਤੀਫਾ  ਦੇਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਦੇ ਭਾਜਪਾ ਵਿੱਚ ਜਾਣ ਜਾਂ ਆਪਣੀ ਅਲੱਗ ਪਾਰਟੀ ਬਣਾਉਣ ਦੀਆਂ ਕਿਆਸਰਾਈਆਂ ਲੱਗ ਰਹੀਆਂ ਸਨ। ਹੁਣ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਨਿੱਜੀ ਚੈਨਲ ਨਾਲ ਗੱਲਬਾਤ ਕਰਦਿਆਂ ਕਿਹਾ ਹੈ ਕਿ ਉਹ ਆਪਣੀ ਅਲੱਗ ਪਾਰਟੀ ਬਣਾ ਰਹੇ ਹਨ। ਇਸ ਦੇ ਨਾਲ ਹੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਭਾਜਪਾ ਫਿਰਕੂ ਪਾਰਟੀ ਨਹੀਂ ਹੈ । ਇਸ ਨਾਲ ਕੈਪਟਨ ਦੇ ਭਾਜਪਾ ਨਾਲ ਜਾਣ ਦੀਆਂ ਕਿਆਸਰਾਈਆਂ ਵੀ ਸੱਚ ਹੁੰਦੀਆਂ ਸਾਬਿਤ ਹੋ ਰਹੀਆਂ ਹਨ।ਕੈਪਟਨ ਅਮਰਿੰਦਰ ਸਿੰਘ ਨੇ ਖੇਤੀ ਕਾਨੂੰਨਾਂ ਦਾ ਮਸਲਾ ਵੀ ਛੇਤੀ ਹੱਲ ਹੋਣ ਦੀ ਗੱਲ ਕਹੀ ਹੈ।